Saturday, 18 April 2026

ਭਾਰਤ ਤੇ ਫਰਾਂਸ ਨੇ 26 ਰਾਫੇਲ ਜਹਾਜ਼ਾਂ ਦੇ ਸੌਦੇ ’ਤੇ ਕੀਤੇ ਦਸਤਖਤ

ਇਹ ਜਹਾਜ਼ ਪ੍ਰਮਾਣੂ ਬੰਬ ਦਾਗਣ ਲਈ ਸਮਰੱਥ ਹੋਣਗੇ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ-ਪਾਕਿਸਤਾਨ ਦੇ ਤਣਾਅਪੂਰਨ ਸੰਬੰਧਾਂ ਦੇ ਵਿਚਕਾਰ, ਭਾਰਤ ਅਤੇ ਫਰਾਂਸ ਨੇ ਅੱਜ ਦਿੱਲੀ ਵਿਚ 26 ਰਾਫੇਲ ਸਮੁੰਦਰੀ ਲੜਾਕੂ ਜਹਾਜ਼ਾਂ ਲਈ 63,000 ਕਰੋੜ ਰੁਪਏ ਦੇ ਸੌਦੇ ’ਤੇ ਦਸਤਖਤ ਕੀਤੇ ਹਨ। ਭਾਰਤੀ ਪੱਖ ਦੀ ਨੁਮਾਇੰਦਗੀ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਕੀਤੀ, ਜਦੋਂ ਕਿ ਨੇਵਲ ਸਟਾਫ ਦੇ ਉਪ ਮੁਖੀ ਵਾਈਸ ਐਡਮਿਰਲ ਕੇ ਸਵਾਮੀਨਾਥਨ ਵੀ ਮੌਜੂਦ ਸਨ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਦਸਤਖਤ ਸਮਾਰੋਹ ਵਿਚ ਹਾਜ਼ਰ ਸਨ। ਇਸ ਡੀਲ ਦੇ ਤਹਿਤ ਭਾਰਤ, ਫਰਾਂਸ ਕੋਲੋਂ 22 ਸਿੰਗਲ ਸੀਟਰ ਜਹਾਜ਼ ਅਤੇ 4 ਡਬਲ ਸੀਟਰ ਜਹਾਜ਼ ਖਰੀਦੇਗਾ। ਇਹ ਜਹਾਜ਼ ਪਰਮਾਣੂ ਬੰਬ ਦਾਗਣ ਦੀ ਸਮਰੱਥਾ ਨਾਲ ਭਰਪੂਰ ਹੋਣਗੇ। ਹਥਿਆਰਾਂ ਦੀ ਖਰੀਦ ਦੇ ਮਾਮਲੇ ਵਿਚ ਇਹ ਫਰਾਂਸ ਦੇ ਨਾਲ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਹੈ। ਜ਼ਿਕਰਯੋਗ ਹੈ ਕਿ ਜਹਾਜ਼ਾਂ ਦੀ ਖਰੀਦ ਲਈ ਲੰਘੀ 23 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਕਮੇਟੀ ਦੀ ਮੀਟਿੰਗ ’ਚ ਮਨਜੂਰੀ ਮਿਲੀ ਸੀ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.