Friday, 17 April 2026

ਧਰਮਿੰਦਰ ਦੀ ਖਰਾਬ ਸਿਹਤ ਨੂੰ ਲੈ ਕੇ ਸਾਹਨੇਵਾਲ ਵਿਚ ਗਮ ਦਾ ਮਾਹੌਲ

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਦੀ ਸਿਹਤਯਾਬੀ ਨੂੰ ਲੈ ਕੇ ਹੋ ਰਹੀਆਂ ਅਰਦਾਸਾਂ

ਲੁਧਿਆਣਾ/ਬਿਊਰੋ ਨਿਊਜ਼ 

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਦੀ ਸਿਹਤ ਨਾਜ਼ੁਕ ਚੱਲ ਰਹੀ ਹੈ ਅਤੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਧਰਮਿੰਦਰ ਦੀ ਉਮਰ 89 ਸਾਲ ਹੈ ਅਤੇ ਅੱਜ ਸਵੇਰੇ ਉਨ੍ਹਾਂ ਦੀ ਮੌਤ ਸਬੰਧੀ ਖਬਰ ਵੀ ਸ਼ੋਸ਼ਲ ਮੀਡੀਆ ’ਤੇ ਚੱਲ ਪਈ ਸੀ, ਪਰ ਬਾਅਦ ਵਿਚ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਅਤੇ ਉਨ੍ਹਾਂ ਦੀ ਧੀ ਈਸ਼ਾ ਦਿਓਲ ਨੇ ਕਿਹਾ ਕਿ ਧਰਮਿੰਦਰ ਹੋਰਾਂ ਦੀ ਸਿਹਤ ਠੀਕ ਹੈ ਅਤੇ ਹੌਲੀ-ਹੌਲੀ ਉਹ ਸਿਹਤਯਾਬ ਹੋ ਜਾਣਗੇ। ਹੇਮਾ ਮਾਲਿਨੀ ਨੇ ਧਰਮਿੰਦਰ ਦੀ ਮੌਤ ਸਬੰਧੀ ਖਬਰਾਂ ਦੇਣ ਵਾਲੇ ਮੀਡੀਆ ਚੈਨਲਾਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹੋ ਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਧਿਆਨ ਰਹੇ ਕਿ ਧਰਮਿੰਦਰ ਨੇ ਆਪਣਾ ਬਚਪਨ ਸਾਹਨੇਵਾਲ ਵਿਚ ਬਿਤਾਇਆ। ਭਾਵੇਂ ਉਨ੍ਹਾਂ ਦਾ ਪਰਿਵਾਰ 1960 ਦੇ ਦਹਾਕੇ ਵਿਚ ਮੁੰਬਈ ਚਲਾ ਗਿਆ ਸੀ, ਪਰ ਅੱਜ ਵੀ ਸਾਹਨੇਵਾਲ ਦੇ ਕੁਝ ਪਰਿਵਾਰ ਧਰਮਿੰਦਰ ਨਾਲ ਜੁੜੇ ਰਹੇ ਹਨ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.