Friday, 17 April 2026

ਰਾਹੁਲ ਗਾਂਧੀ ਸੰਸਦ ਦੇ ਇਜਲਾਸ ਦੌਰਾਨ ਵਿਦੇਸ਼ ਦੌਰੇ ’ਤੇ ਜਾਣਗੇ ਜਰਮਨੀ

ਭਾਜਪਾ ਆਗੂੁਆਂ ਨੇ ਰਾਹੁਲ ਖਿਲਾਫ ਚੁੱਕੇ ਸਵਾਲ

ਨਵੀਂ ਦਿੱਲੀ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਦੇਸ਼ ਦੌਰੇ ’ਤੇ ਜਰਮਨੀ ਜਾਣਗੇ। ਸੰਸਦ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਦੌਰਾਨ ਰਾਹੁਲ ਦੇ ਵਿਦੇਸ਼ ਦੌਰੇ ਨੂੰ ਲੈ ਕੇ ਭਾਜਪਾ ਆਗੂਆਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਧਿਆਨ ਰਹੇ ਕਿ ਸੰਸਦ ਦਾ ਇਜਲਾਸ 19 ਦਸੰਬਰ ਤੱਕ ਚੱਲਣਾ ਹੈ ਅਤੇ ਰਾਹੁਲ 15 ਤੋਂ 20 ਦਸੰਬਰ ਤੱਕ ਜਰਮਨੀ ਵਿਚ ਰਹਿਣਗੇ। ਇਸੇ ਦੌਰਾਨ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਰਾਹੁਲ ਦਾ ਬਚਾਅ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕੰਮ ਦਾ ਅੱਧਾ ਸਮਾਂ ਵਿਦੇਸ਼ ਵਿਚ ਹੀ ਬਿਤਾਉਂਦੇ ਹਨ। ਇਸ ਨੂੰ ਲੈ ਕੇ ਭਾਜਪਾ ਆਗੂ ਸਵਾਲ ਕਿਉਂ ਨਹੀਂ ਚੁੱਕਦੇ। ਕਾਂਗਰਸੀ ਆਗੂਆਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਐਮ ਮੋਦੀ ਦੀਆਂ 85 ਫੀਸਦੀ ਦੇ ਕਰੀਬ ਵਿਦੇਸ਼ੀ ਯਾਤਰਾਵਾਂ ਸੰਸਦ ਦੇ ਇਜਲਾਸ ਦੌਰਾਨ ਹੀ ਹੁੰਦੀਆਂ ਹਨ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.