Friday, 17 April 2026

ਜਿਓ ਫਾਈਨਾਂਸ ਐਪ ਦੇ ਗ੍ਰਾਹਕਾਂ ਲਈ ਵੱਡੀ ਖੁਸ਼ਖਬਰੀ

ਨਵੀਂ ਦਿੱਲੀ/ਬਿਊਰੋ ਨਿਊਜ਼  
ਜਿਓ ਫਾਇਨਾਂਸ ਐਪ ਨੇ ਆਪਣੇ ਪਲੇਟਫਾਰਮ ’ਤੇ ਵੱਖ-ਵੱਖ ਬੈਂਕਾਂ ਅਤੇ ਐਨ.ਬੀ.ਐਫ.ਸੀ. ਦੀਆਂ ਫਿਕਸਡ ਡਿਪਾਜ਼ਿਟ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਗ੍ਰਾਹਕਾਂ ਨੂੰ ਵੱਖ-ਵੱਖ ਵੈਬਸਾਈਟਾਂ ਜਾਂ ਐਪਸ ’ਤੇ ਜਾਣ ਦੀ ਲੋੜ ਨਹੀਂ ਹੋਵੇਗੀ। ਹੁਣ ਗ੍ਰਾਹਕ ਇਕੋ ਐਪ ਰਾਹੀਂ ਕਈ ਬੈਂਕਾਂ ਦੀਆਂ ਐਫ.ਡੀ. ਯੋਜਨਾਵਾਂ ਦੀ ਤੁਲਣਾ ਕਰਕੇ ਸਿੱਧਾ ਨਿਵੇਸ਼ ਕਰ ਸਕਣਗੇ। ਇਸ ਪਲੇਟਫਾਰਮ ’ਤੇ ਯੂਨਿਟੀ ਸਮਾਲ ਫਾਇਨਾਂਸ ਬੈਂਕ, ਸੂਰਯੋਦਯ ਸਮਾਲ ਫਾਇਨਾਂਸ ਬੈਂਕ, ਬਜਾਜ ਫਾਈਨਾਂਸ, ਸ੍ਰੀਰਾਮ ਫਾਈਨਾਂਸ ਅਤੇ ਮਹਿੰਦਰਾ ਫਾਇਨਾਂਸ ਸਣੇ ਕਈ ਸੰਸਥਾਵਾਂ ਦੀਆਂ ਐਫ.ਡੀ. ਯੋਜਨਾਵਾਂ ਉਪਲਬਧ ਹਨ। ਯੂਜ਼ਰ ਵਿਆਜ਼ ਦਰ ਦੇ ਅਧਾਰ ’ਤੇ ਬਦਲਾਵਾਂ ਨੂੰ ਫਿਲਟਰ ਕਰ ਸਕਦੇ ਹਨ। ਜਿਓ ਫਾਈਨਾਂਸ ਐਪ ’ਤੇ ਵੱਧ ਤੋਂ ਵੱਧ 8.15 ਫੀਸਦੀ ਸਲਾਨਾ ਤੱਕ ਦੀ ਵਿਆਜ਼ ਦਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.