ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ 2 ਅਪ੍ਰੈਲ ਦਿਨ ਵੀਰਵਾਰ ਨੂੰ ਆਈ ਗਿਰਾਵਟ ਤੋਂ ਕਿ੍ਰਪਟੋ ਮਾਰਕੀਟ ਵੀ ਨਹੀਂ ਬਚ ਸਕੀ। ਪਿਛਲੇ 24 ਘੰਟਿਆਂ ਵਿੱਚ ਇਹ 3 ਫੀਸਦੀ ਤੋਂ ਵੱਧ ਡਿੱਗ ਗਈ ਹੈ। ਨਾਲ ਹੀ ਬਿਟਕੌਇਨ ਸਮੇਤ ਦੁਨੀਆ ਦੀਆਂ ਮੁੱਖ ਕਿ੍ਰਪਟੋ-ਕਰੰਸੀਜ਼ ਵੀ 6 ਫੀਸਦੀ ਤੋਂ ਵੱਧ ਹੇਠਾਂ ਆ ਗਈਆਂ ਹਨ। ਕਿ੍ਰਪਟੋ ਮਾਰਕੀਟ ਵਿੱਚ ਇਸ ਗਿਰਾਵਟ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ 2 ਤੋਂ 3 ਹਫ਼ਤਿਆਂ ਵਿੱਚ ਇਰਾਨ ’ਤੇ ਵੱਡਾ ਹਮਲਾ ਕਰ ਸਕਦੇ ਹਨ। ਲੰਘੇ ਕੱਲ੍ਹ ਬੁੱਧਵਾਰ ਦੁਪਹਿਰ 12:30 ਵਜੇ ਗਲੋਬਲ ਕਿ੍ਰਪਟੋ ਮਾਰਕੀਟ ਕੈਪ 2.38 ਟਿ੍ਰਲੀਅਨ ਡਾਲਰ ਸੀ। ਜਦਕਿ ਅੱਜ ਦੁਪਹਿਰ 12:30 ਵਜੇ ਇਹ ਕਰੀਬ 3.30% ਘਟ ਕੇ 2.30 ਟਿ੍ਰਲੀਅਨ ਡਾਲਰ ਰਹਿ ਗਿਆ। ਅਰਥਾਤ 24 ਘੰਟਿਆਂ ਵਿੱਚ 0.08 ਟਿ੍ਰਲੀਅਨ ਡਾਲਰ (ਕਰੀਬ 7.45 ਲੱਖ ਕਰੋੜ) ਦੀ ਗਿਰਾਵਟ ਦਰਜ ਕੀਤੀ ਗਈ। ਉੱਧਰ ਫੀਅਰ ਐਂਡ ਗ੍ਰੀਡ ਇੰਡੈਕਸ ਵੀ 28 ’ਤੇ ਆ ਗਿਆ ਹੈ, ਜੋ ਕਿ ਲੰਘੇ ਕੱਲ੍ਹ ਬੁੱਧਵਾਰ ਨੂੰ 32 ਸੀ।
24 ਘੰਟਿਆਂ ਵਿੱਚ 7.45 ਲੱਖ ਕਰੋੜ ਡੁੱਬੇ, ਕਿ੍ਰਪਟੋ ਮਾਰਕੀਟ ਵਿੱਚ ਹਾਹਾਕਾਰ
- ਭਾਰਤ
- Posted On


