Wednesday, 22 April 2026

ਕੇਦਾਰਨਾਥ ਧਾਮ ਦੇ ਖੁੱਲ੍ਹੇ ਕਪਾਟ, ਦਰਸ਼ਨ ਹੋਏ ਸ਼ੁਰੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ : ਬਾਬਾ ਕੇਦਾਰ ਸਾਰਿਆਂ ’ਤੇ ਬਣਾਈ ਰੱਖਣ ਆਪਣਾ ਆਸ਼ੀਰਵਾਦ

ਦੇਹਰਾਦੂਨ/ਬਿਊਰੋ ਨਿਊਜ਼

ਚਾਰਧਾਮ ਯਾਤਰਾ ਦੇ ਚੌਥੇ ਦਿਨ ਅੱਜ ਸਵੇਰੇ 8 ਵਜੇ ਕੇਦਾਰਨਾਥ ਧਾਮ ਦੇ ਕਪਾਟ ਰਸਮੀ ਤੌਰ ’ਤੇ ਖੋਲ੍ਹ ਦਿੱਤੇ ਗਏ। ਪਰੰਪਰਾ ਅਨੁਸਾਰ ਪਹਿਲਾਂ ਮੰਦਰ ਦਾ ਪੂਰਬੀ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਮੁੱਖ ਪੁਜਾਰੀ ਮੰਦਰ ਦੇ ਅੰਦਰ ਦਾਖਲ ਹੋਏ ਅਤੇ ਪੂਜਾ ਸ਼ੁਰੂ ਕੀਤੀ। ਕਪਾਟ ਖੁੱਲ੍ਹਣ ਦੇ ਮੌਕੇ ’ਤੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਪਹੁੰਚੇ। ਵੈਦਿਕ ਰਸਮਾਂ ਨਾਲ ਪੂਜਾ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਮੰਦਰ ਦਾ ਮੁੱਖ ਦਰਵਾਜ਼ਾ ਆਮ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਦਰਸ਼ਨ ਸ਼ੁਰੂ ਹੋ ਗਏ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਾਬਾ ਕੇਦਾਰ ਸਾਰਿਆਂ ’ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ। ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਾਤਰਾਵਾਂ ਰਾਹੀਂ ਸਾਨੂੰ ਭਾਰਤ ਦੀ ਸਦੀਵੀ ਸੱਭਿਆਚਾਰ ਦੀ ਝਲਕ ਵੀ ਮਿਲਦੀ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.