Thursday, 28 May 2026

ਅਡਾਨੀ ਗਰੀਨ ਐਨਰਜੀ ਦੇ ਸ਼ੇਅਰਾਂ ਦਾ ਸ਼ਾਨਦਾਰ ਰਿਟਰਨ

ਨਵੀਂ ਦਿੱਲੀ/ਬਿਊਰੋ ਨਿਊਜ਼
ਅਡਾਨੀ ਗਰੀਨ ਐਨਰਜੀ  ਦੇ ਸ਼ੇਅਰਾਂ ਨੇ ਪਿਛਲੇ 3 ਮਹੀਨਿਆਂ ਵਿੱਚ ਕਰੀਬ 40% ਦਾ ਸ਼ਾਨਦਾਰ ਰਿਟਰਨ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸ਼ੇਅਰਾਂ ਵਿੱਚ ਹਾਲੇ ਵੀ ਹੋਰ ਤੇਜ਼ੀ ਆ ਸਕਦੀ ਹੈ ਅਤੇ ਇਹ 2000 ਦੇ ਪੱਧਰ ਨੂੰ ਵੀ ਪਾਰ ਕਰ ਸਕਦਾ ਹੈ। ਸ਼ੇਅਰ ਬਾਜ਼ਾਰ ਵਿੱਚ ਸਭ ਤੋਂ ਵੱਡਾ ਸਵਾਲ ਸਿਰਫ਼ ਸ਼ੇਅਰ ਖਰੀਦਣ ਦਾ ਨਹੀਂ ਹੁੰਦਾ, ਸਗੋਂ ਸਹੀ ਸਮੇਂ ’ਤੇ ਫੈਸਲਾ ਲੈਣ ਦਾ ਹੁੰਦਾ ਹੈ। ਖ਼ਾਸ ਕਰਕੇ ਉਸ ਵੇਲੇ, ਜਦੋਂ ਕੋਈ ਸ਼ੇਅਰ ਕੁਝ ਹੀ ਮਹੀਨਿਆਂ ਵਿੱਚ ਵਧੀਆ ਮੁਨਾਫ਼ਾ ਦੇ ਚੁੱਕਾ ਹੋਵੇ। ਇਸ ਵੇਲੇ ਇੱਕ ਨਿਵੇਸ਼ਕ ਦੇ ਸਾਹਮਣੇ ਵੀ ਇਹੋ ਜਿਹਾ ਸਵਾਲ ਖੜ੍ਹਾ ਹੈ, ਜਿਸਨੇ 811 ਦੇ ਪੱਧਰ ’ਤੇ ਸ਼ੇਅਰ ਖਰੀਦਿਆ ਸੀ ਅਤੇ ਹੁਣ ਉਹੀ ਸ਼ੇਅਰ ਕਰੀਬ 1400 ਦੇ ਨੇੜੇ ਪਹੁੰਚ ਗਿਆ ਹੈ। ਇਸਦਾ ਮਤਲਬ ਹੈ ਕਿ ਨਿਵੇਸ਼ਕ ਕੋਲ ਪ੍ਰਤੀ ਸ਼ੇਅਰ ਕਰੀਬ 600 ਦਾ ਜ਼ਬਰਦਸਤ ਮੁਨਾਫਾ ਮੌਜੂਦ ਹੈ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.