Thursday, 28 May 2026

‘ਕਾਕਰੋਚ ਜਨਤਾ ਪਾਰਟੀ’ ਦੀ ਵਧਦੀ ਪ੍ਰਸਿੱਧੀ ਤੋਂ ਡਰੇ ਅਭੀਜੀਤ ਦੀਪਕੇ ਦੇ ਮਾਪੇ

ਦੀਪਕੇ ਦੇ ਮਾਪਿਆਂ ਦਾ ਕਹਿਣਾ : ਰਾਜਨੀਤੀ ਛੱਡ ਕੇ ਨੌਕਰੀ ਕਰੇ ਸਾਡਾ ਪੁੱਤਰ
ਨਵੀਂ ਦਿੱਲੀ/ਬਿਊਰੋ ਨਿਊਜ਼
‘ਕਾਕਰੋਚ ਜਨਤਾ ਪਾਰਟੀ’ ਦੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਪ੍ਰਸਿੱਧ ਹੋਣ ਦੇ ਮੱਦੇਨਜ਼ਰ ਇਸਦੇ ਸੰਸਥਾਪਕ ਅਭੀਜੀਤ ਦੀਪਕੇ ਦੇ ਮਾਤਾ-ਪਿਤਾ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਉਨ੍ਹਾਂ ਦਾ ਪੁੱਤਰ ਮੁਸੀਬਤ ਵਿਚ ਪੈ ਸਕਦਾ ਹੈ ਜਾਂ ਉਸ ਨੂੰ ਗਿ੍ਰਫਤਾਰ ਵੀ ਕੀਤਾ ਜਾ ਸਕਦਾ ਹੈ। ‘ਕਾਕਰੋਚ ਜਨਤਾ ਪਾਰਟੀ’ ਨੂੰ ਇਕ ਹਫਤਾ ਪਹਿਲਾਂ ਹੀ ਬੋਸਟਨ ਯੂਨੀਵਰਸਿਟੀ ਦੇ ਵਿਦਿਆਰਥੀ ਅਭੀਜੀਤ ਨੇ ਸ਼ੁਰੂ ਕੀਤਾ ਸੀ। ਇੰਸਟਾਗ੍ਰਾਮ ’ਤੇ ਇਸ ਸੰਗਠਨ ਦੇ ਹੁਣ ਤੱਕ 1 ਕਰੋੜ 90 ਲੱਖ ਤੋਂ ਵੱਧ ‘ਫਾਲੋਅਰ’ ਹਨ। ਇਸ ਤੋਂ ਪਹਿਲਾਂ ਦੀਪਕੇ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਹਨ। ਮਹਾਰਾਸ਼ਟਰ ਵਿਚ ਰਹਿ ਰਹੇ ਦੀਪਕੇ ਦੇ ਮਾਪਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪੁੱਤਰ ਰਾਜਨੀਤੀ ਛੱਡ ਕੇ ਨੌਕਰੀ ਕਰੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉਤੇ ‘ਕਾਕਰੋਚ ਜਨਤਾ ਪਾਰਟੀ’ ਦੇ ਵਧਦੇ ਪ੍ਰਭਾਵ ਨੇ ਉਨ੍ਹਾਂ ਨੂੰ ਚਿੰਤਤ ਕਰ ਦਿੱਤਾ ਹੈ।  ਜ਼ਿਕਰਯੋਗ ਹੈ ਕਿ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਦੀ ਉਸ ਟਿੱਪਣੀ ਤੋਂ ਬਾਅਦ ‘ਕਾਕਰੋਚ ਜਨਤਾ ਪਾਰਟੀ’ ਹੋਂਦ ਵਿਚ ਆਈ, ਜਿਸ ਵਿਚ ਉਨ੍ਹਾਂ ਨੇ ਸੀਨੀਆਰਤਾ ਦੀ ਮੰਗ ਕਰ ਰਹੇ ਇਕ ਵਕੀਲ ਨਾਲ ਨਰਾਜ਼ਗੀ ਜਤਾਉਂਦੇ ਹੋਏ ‘ਪਰਜੀਵੀ’ ਅਤੇ ‘ਕਾਕਰੋਚ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.