ਚੰਡੀਗੜ੍ਹ/ਬਿਊਰੋ ਨਿਊਜ਼
ਚਾਰ ਮਹੀਨਿਆਂ ਦੀ ਬਰੇਕ ਤੋਂ ਬਾਅਦ ਆਉਂਦੀ 26 ਜੂਨ ਤੋਂ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਾਰਤ ਅਤੇ ਦੁਬਈ ਲਈ ਉਡਾਣ ਸੇਵਾਵਾਂ ਮੁੜ ਸ਼ੁਰੂ ਹੋਣਗੀਆਂ। ਏਅਰਲਾਈਨਾਂ ਵਲੋਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀ ਉਡਾਣ ਸਵੇਰੇ 10 ਵੱਜ ਕੇ 10 ਮਿੰਟ ’ਤੇ ਉਡਾਣ ਭਰੇਗੀ ਅਤੇ ਦੁਪਹਿਰ 3 ਵੱਜ ਕੇ 45 ਮਿੰਟ ’ਤੇ ਚੰਡੀਗੜ੍ਹ ਹਵਾਈ ਅੱਡੇ ’ਤੇ ਉਤਰੇਗੀ, ਜੋ ਕਿ ਚਾਰ ਘੰਟੇ ਅਤੇ ਪੰਜ ਮਿੰਟ ਦੀ ਯਾਤਰਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣ ਸ਼ਾਮ 5 ਵੱਜ ਕੇ 10 ਮਿੰਟ ’ਤੇ ਰਵਾਨਾ ਹੋਵੇਗੀ ਅਤੇ ਸ਼ਾਮ ਨੂੰ 7 ਵੱਜ ਕੇ 40 ਮਿੰਟ ’ਤੇ ਦੁਬਈ ਪਹੁੰਚੇਗੀ।
ਚੰਡੀਗੜ੍ਹ ਤੋਂ ਦੁਬਈ ਲਈ ਉਡਾਣਾਂ ਮੁੜ ਹੋਣਗੀਆਂ ਸ਼ੁਰੂ
- ਭਾਰਤ
- Posted On


