Tuesday, 23 June 2026

ਓਲਾ ਨੇ ਬਾਜ਼ਾਰ ਨੂੰ ਦਿੱਤੀ ਵੱਡੀ ਜਾਣਕਾਰੀ - ਬੈਟਰੀ ਨਿਰਮਾਣ ਵਿੱਚ ਮਜ਼ਬੂਤੀ ਦਾ ਦਾਅਵਾ, ਸ਼ੇਅਰ ਵਿੱਚ ਤੇਜ਼ੀ

ਨਵੀਂ ਦਿੱਲੀ/ਬਿਊਰੋ ਨਿਊਜ਼
ਇਲੈਕਟਿ੍ਰਕ ਵਾਹਨ ਨਿਰਮਾਤਾ ਓਲਾ ਇਲੈਕਟਿ੍ਰਕ ਦੀ ਪੂਰੀ ਮਾਲਕੀ ਵਾਲੀ ਇਕਾਈ ਓਲਾ ਸੈੱਲ ਟੈਕਨੋਲੋਜੀਜ਼ ਨੇ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਕੰਪਨੀ ਨੂੰ ਆਪਣੇ ਦੇਸ਼ ਵਿੱਚ ਵਿਕਸਿਤ ਕੀਤੇ ਗਏ 46100 ਲਿਥੀਅਮ ਆਇਰਨ ਫਾਸਫੇਟ ਸਿਲਿੰਡਰੀਕਲ ਬੈਟਰੀ ਸੈੱਲ ਲਈ ਭਾਰਤੀ ਮਿਆਰ ਬਿਊਰੋ ਦਾ ਸਰਟੀਫਿਕੇਸ਼ਨ ਮਿਲ ਗਿਆ ਹੈ। ਇਸ ਨਾਲ ਓਲਾ ਇਲੈਕਟਿ੍ਰਕ 46100 ਫਾਰਮੈਟ ਵਿੱਚ ਦੇਸ਼ੀ ਤੌਰ ’ਤੇ ਵਿਕਸਿਤ ਬੈਟਰੀ ਸੈੱਲ ਲਈ  ਸਰਟੀਫਿਕੇਸ਼ਨ ਪ੍ਰਾਪਤ ਕਰਨ ਵਾਲੀ ਭਾਰਤ ਦੀ ਪਹਿਲੀ ਕੰਪਨੀ ਬਣ ਗਈ ਹੈ। ਕੰਪਨੀ ਨੇ ਦੱਸਿਆ ਕਿ ਇਹ ਸਰਟੀਫਿਕੇਸ਼ਨ ਮਾਪਦੰਡਾਂ ਅਧੀਨ ਪ੍ਰਾਪਤ ਹੋਇਆ ਹੈ। ਇਹ ਪ੍ਰਾਪਤੀ ਭਾਰਤ ਵਿੱਚ ਅਗੇਤੀ ਬੈਟਰੀ ਨਿਰਮਾਣ ਅਤੇ ਊਰਜਾ ਖੇਤਰ ਵਿੱਚ ਆਤਮ-ਨਿਰਭਰਤਾ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ। ਇਸ ਐਲਾਨ ਤੋਂ ਬਾਅਦ ਨਿਵੇਸ਼ਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕੰਪਨੀ ਦੇ ਸ਼ੇਅਰਾਂ ਵਿੱਚ ਵੀ ਤੇਜ਼ੀ ਦਰਜ ਕੀਤੀ ਗਈ। ਉਦਯੋਗ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਫਲਤਾ ਭਾਰਤ ਵਿੱਚ ਇਲੈਕਟਿ੍ਰਕ ਵਾਹਨ ਉਦਯੋਗ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.