ਚੰਡੀਗੜ੍ਹ/ਬਿਊੁਰੋ ਨਿਊਜ਼
ਪੰਜਾਬ ਵਿਚ ਕਈ ਥਾਈਂ ਏ.ਟੀ.ਐਮ. ਖਾਲੀ ਹੋ ਗਏ ਅਤੇ ਏਟੀਐਮ ’ਤੇ ਕੈਸ਼ ਖਤਮ ਦੀਆਂ ਸਲਿੱਪਾਂ ਲੱਗੀਆਂ ਦੇਖੀਆਂ ਗਈਆਂ। ਇਸਦੇ ਚੱਲਦਿਆਂ ਪੰਜਾਬ ਦੇ ਬੈਂਕਾਂ ’ਚ ਨਗਦੀ ਦਾ ਸੰਕਟ ਬਣ ਗਿਆ ਹੈ, ਜਿਸ ਕਰਕੇ ਏ ਟੀ ਐੱਮ ਡਰਾਈ ਹੋਣ ਲੱਗੇ ਹਨ। ਏ ਟੀ ਐੱਮਾਂ ’ਚ ਕਰੰਸੀ ਲੋਡਿੰਗ ਵੀ ਹੁਣ ਕਈ ਘੰਟੇ ਅਤੇ ਕਈ ਦਿਨਾਂ ਦੀ ਦੇਰੀ ਨਾਲ ਹੋਣ ਲੱਗੀ ਹੈ। ਇਸਦੇ ਚੱਲਦਿਆਂ ਉਦਯੋਗਿਕ ਖੇਤਰ ਨੂੰ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ ਅਤੇ ਮਜ਼ਦੂਰਾਂ ਨੂੰ ਸਮੇਂ ਸਿਰ ਤਨਖ਼ਾਹਾਂ ਦੇਣੀਆਂ ਵੀ ਔਖੀਆਂ ਹੋਈਆਂ ਹਨ। ਬੈਂਕਾਂ ਵੱਲੋਂ ਇੱਕ ਨਿਰਧਾਰਿਤ ਸੀਮਾ ’ਚ ਨਕਦੀ ਕਢਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਦੌਰਾਨ ਰੀਅਲ ਅਸਟੇਟ ਦੇ ਕਾਰੋਬਾਰ ਨੂੰ ਵੀ ਨਗਦੀ ਦੀ ਕਮੀ ਨੇ ਪ੍ਰਭਾਵਿਤ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਲੰਘੇ ਅਪਰੈਲ ਤੇ ਮਈ ਮਹੀਨੇ ’ਚ ਪੰਜਾਬ ’ਚ ਨਗਦੀ ਕਢਵਾਉਣ ਦੀ ਦਰ ਜ਼ਿਆਦਾ ਰਹੀ ਹੈ।
ਪੰਜਾਬ ’ਚ ਕਈ ਥਾਈਂ ਏ.ਟੀ.ਐਮ. ਹੋਏ ਖਾਲੀ - ਬੈਂਕਾਂ ਨੇ ਨਗਦੀ ਕਢਵਾਉਣ ਦੀ ਸੀਮਾ ਕੀਤੀ ਤੈਅ
- ਪੰਜਾਬ
- Posted On


