ਕਿਹਾ : ਲੈਬ ਮਾਲਕਾਂ ਨੂੰ ਧਮਕਾਇਆ ਗਿਆ ਅਤੇ ਭਾਜਪਾ ਖੁਦ ਫਸੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਵਾਦਤ ਵਾਇਰਲ ਵੀਡੀਓ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ’ਤੇ ਸਿਆਸੀ ਹਮਲਾ ਬੋਲਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜਿਸ ਲੈਬ ਵਿਚ ਟੈਸਟ ਹੋਏ ਹਨ, ਉਸਦੇ ਮਾਲਕਾਂ ਨੂੰ ਐਫ.ਆਈ.ਆਰ. ਦੀ ਧਮਕੀ ਦੇ ਕੇ ਡਰਾਇਆ ਗਿਆ ਅਤੇ ਭਾਜਪਾ ਖੁਦ ਹੀ ਫਸ ਗਈ ਹੈ। ਸੀਐਮ ਨੇ ਕਿਹਾ ਕਿ ਜਿਨ੍ਹਾਂ ਫੋਰੈੈਂਸਿਕ ਲੈਬਾਂ ਵਿਚ ਵਾਇਰਲ ਵੀਡੀਓ ਦਾ ਟੈਸਟ ਹੋਇਆ, ਉਸਦੇ ਮਾਲਕਾਂ ਨੂੰ ਭਾਜਪਾ ਨੇ ਧਮਕਾਇਆ ਅਤੇ ਇਹ ਕਹਿਣ ਲਈ ਕਿਹਾ ਗਿਆ ਕਿ ਉਨ੍ਹਾਂ ਨੂੰ ਰਿਪੋਰਟ ਬਦਲਣ ਦੇ ਲਈ ਪੈਸਿਆਂ ਦੀ ਆਫਰ ਹੋਈ ਸੀ। ਲੈਬ ਮਾਲਕਾਂ ਨੂੰ ਕੇਸ ਕਰਨ ਦੀ ਧਮਕੀ ਦਿੱਤੀ ਗਈ। ਸੀਐਮ ਨੇ ਕਿਹਾ ਕਿ ਅਜਿਹੀ ਰਾਜਨੀਤੀ ਕਦੀ ਵੀ ਸਫਲ ਨਹੀਂ ਹੁੰਦੀ, ਮੇਰਾ ਫੈਸਲਾ ਤਾਂ ਜਨਤਾ ਕਰ ਦੇਵੇਗੀ। ਇਸ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਲੈ ਕੇ ਨਵੇਂ ਖੁਲਾਸੇ ਸਾਹਮਣੇ ਆਏ ਹਨ। ਹਰਿਆਣਾ ਦੇ ਫੋਰੈਂਸਿਕ ਮਾਹਿਰ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵੱਡੇ ਅਫਸਰਾਂ ਨੇ ਗੁਰੂਗਰਾਮ ਦੇ ਪੌਸ਼ ਇਲਾਕੇ ਵਿਚ ਸਥਿਤ ਫਾਈਵ ਸਟਾਰ ਹੋਟਲ ਵਿਚ ਇਕ ਗੁੁਪਤ ਮੀਟਿੰਗ ਕਰਕੇ ਫਰਜ਼ੀ ਰਿਪੋਰਟ ਤਿਆਰ ਕਰਾਈ। ਇਸ ਵਿਚ ਵੀਡੀਓ ਨੂੰ ਡੀਪ ਫੇਕ ਦੱਸਣ ਲਈ ਕਿਹਾ ਗਿਆ। ਇਸਦੇ ਚੱਲਦਿਆਂ ਗੁਰੂਗਰਾਮ ਦੀ ਪੁਲਿਸ 2 ਨੌਜਵਾਨਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿ੍ਰਫਤਾਰ ਕਰ ਚੁੱਕੀ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਪੁਲਿਸ ਦੇ 2 ਅਫਸਰਾਂ ਨੇ ਗੁਰੂਗਰਾਮ ਦੇ ਇਕ ਹੋਟਲ ਵਿਚ 10 ਲੱਖ ਰੁਪਏ ਦੀ ਡੀਲ ਕੀਤੀ ਸੀ।
ਵਾਇਰਲ ਵੀਡੀਓ ਨੂੰ ਲੈ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ
- ਪੰਜਾਬ
- Posted On


