Thursday, 11 June 2026

ਇਜ਼ਰਾਈਲ ’ਚ ਮਾਈਕ੍ਰੋਸਾਫਟ ਦਫਤਰ ਦੇ ਨੇੜੇ ਡਿੱਗੀ ਈਰਾਨੀ ਮਿਜ਼ਾਈਲ

ਅਮਰੀਕਾ ਨੇ ਕਿਹਾ : ਈਰਾਨ ਪ੍ਰਮਾਣੂ ਬੰਬ ਬਣਾਉਣ ਦੇ ਕਰੀਬ

ਨਵੀਂ ਦਿੱਲੀ/ਬਿਊੁਰੋ ਨਿਊਜ਼ 

ਈਰਾਨ ਨੇ ਇਜ਼ਰਾਈਲ ਦੇ ਬੀਸ਼ਰੋਬਾ ਸ਼ਹਿਰ ’ਤੇ ਅੱਜ ਸ਼ੁੱਕਰਵਾਰ ਸਵੇਰੇ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਮਿਜ਼ਾਈਲ ਮਾਈਕ੍ਰੋ ਸਾਫਟ ਦਫਤਰ ਦੇ ਨਜ਼ਦੀਕ ਡਿੱਗੀ ਹੈ। ਇਸ ਨਾਲ ਕਈ ਕਾਰਾਂ ਨੂੰ ਵੀ ਅੱਗ ਲੱਗ ਗਈ ਅਤੇ ਨੇੜਲੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਨਾਲ 6 ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਹ ਲਗਾਤਾਰ ਦੂਜਾ ਦਿਨ ਹੈ, ਜਦੋਂ ਬੀਸ਼ਰੋਬਾ ਸ਼ਹਿਰ ’ਤੇ ਮਿਜ਼ਾਈਲ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਵੀ ਈਰਾਨ ਨੇ ਬੀਸ਼ਰੋਬਾ ਦੇ ਇਕ ਹਸਪਤਾਲ ’ਤੇ ਮਿਜ਼ਾਈਲ ਦਾਗੀ ਸੀ, ਜਿਸ ਨਾਲ 50 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ ਸਨ। ਇਸੇ ਦੌਰਾਨ ਅਮਰੀਕਾ ਦਾ ਮੰਨਣਾ ਹੈ ਕਿ ਈਰਾਨ ਹੁਣ ਪ੍ਰਮਾਣੂ ਹਥਿਆਰ ਬਣਾਉਣ ਦੀ ਪੂਰੀ ਸਮਰੱਥਾ ਰੱਖਦਾ ਹੈ। 

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.