Saturday, 18 April 2026

ਸਵਿਸ ਬੈਂਕਾਂ ’ਚ ਭਾਰਤੀਆਂ ਦੇ 37,600 ਕਰੋੜ ਰੁਪਏ ਜਮ੍ਹਾਂ

ਇਹ 2023 ਦੀ ਤੁਲਣਾ ’ਚ ਤਿੰਨ ਗੁਣਾ ਜ਼ਿਆਦਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸਵਿਸ ਬੈਂਕਾਂ ਵਿਚ ਭਾਰਤੀਆਂ ਦਾ ਜਮ੍ਹਾਂ ਪੈਸਾ 2023 ਦੇ ਮੁਕਾਬਲੇ 2024 ਵਿਚ ਤਿੰਨ ਗੁਣਾ ਵਧ ਕੇ 3.5 ਅਰਬ ਸਵਿਸ ਫਰੈਂਕ ਹੋ ਗਿਆ ਹੈ। ਭਾਰਤੀ ਰੁਪਏ ’ਚ ਇਹ ਰਕਮ ਕਰੀਬ 37,600 ਕਰੋੜ ਰੁਪਏ ਬਣਦੀ ਹੈ। ਸਵਿਸ ਨੈਸ਼ਨਲ ਬੈਂਕ ਨੇ ਇਸ ਸਬੰਧੀ ਅੰਕੜੇ ਜਾਰੀ ਕੀਤੇ ਹਨ। ਇਸਦੇ ਚੱਲਦਿਆਂ ਲੋਕਾਂ ਦੇ ਮਨਾਂ ਵਿਚ ਸਵਾਲ ਆ ਰਿਹਾ ਹੈ ਕਿ ਕੀ ਇਹ ਕਾਲਾ ਧੰਨ ਹੈ। ਇਹ ਪੈਸਾ ਭਾਰਤੀ ਵਿਅਕਤੀਆਂ ਅਤੇ ਕੰਪਨੀਆਂ ਦਾ ਹੈ, ਜੋ ਸਵਿਸ ਬੈਂਕਾਂ ਵਿਚ ਜਮ੍ਹਾਂ ਹੈ, ਪਰ ਜ਼ਿਆਦਾਤਰ ਵਾਧਾ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਦੇ ਜ਼ਰੀਏ ਆਏ ਫੰਡਾਂ ਕਰਕੇ ਹੁੰਦਾ ਹੈ। ਧਿਆਨ ਰਹੇ ਕਿ ਭਾਰਤ ਅਤੇ ਸਵਿੱਟਜ਼ਰਲੈਂਡ ਵਿਚਾਲੇ 2018 ਤੋਂ ਵਿੱਤੀ ਜਾਣਕਾਰੀ ਸਾਂਝਾ ਕਰਨ ਦਾ ਸਮਝੌਤਾ ਹੈ। ਇਸਦੇ ਤਹਿਤ ਸਵਿਸ ਬੈਂਕਾਂ ’ਚ ਭਾਰਤੀਆਂ ਦੇ ਖਾਤਿਆਂ ਦੀ ਜਾਣਕਾਰੀ ਹਰ ਸਾਲ ਭਾਰਤ ਨੂੰ ਦਿੱਤੀ ਜਾਂਦੀ ਹੈ।    

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.