Saturday, 18 April 2026

ਭਾਰਤੀ ਮਹਿਲਾ ਸਰਬਜੀਤ ਕੌਰ ਲਾਹੌਰ ਦੇ ਸੁਰੱਖਿਆ ਘਰ ਵਿਚ ਬੰਦ

ਪਾਕਿਸਤਾਨ ਗਈ ਸਰਬਜੀਤ ਕੌਰ ਨੇ ਉਥੇ ਕਰਵਾ ਲਿਆ ਸੀ ਵਿਆਹ

ਅੰਮਿ੍ਰਤਸਰ/ਬਿਊਰੋ ਨਿਊਜ਼   

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਪਾਕਿਸਤਾਨ ਪਹੁੰਚੀ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਨੇ ਉਥੇ ਵਿਆਹ ਕਰਵਾ ਲਿਆ ਸੀ। ਸਰਬਜੀਤ ਕੌਰ ਪਾਕਿਸਤਾਨ ਵਿਚ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਕੇ ਨੂਰ ਹੁਸੈਨ ਬਣ ਗਈ ਸੀ। ਸਰਬਜੀਤ ਕੌਰ ਦੇ ਪਾਕਿਸਤਾਨ ਵਿਚ ਵਿਆਹ ਕਰਨ ਦਾ ਮਾਮਲਾ ਹੁਣ ਹੋਰ ਵਿਵਾਦਿਤ ਹੁੰਦਾ ਜਾ ਰਿਹਾ ਹੈ। ਇਲਜ਼ਾਮ ਲਗਾਇਆ ਗਿਆ ਹੈ ਕਿ ਸਰਬਜੀਤ ਕੌਰ ਇਕ ‘ਜਾਸੂਸ’ ਹੋ ਸਕਦੀ ਹੈ ਅਤੇ ਭਾਰਤੀ ਏਜੰਸੀਆਂ ਨੇ ਉਸ ਨੂੰ ਜਾਣਬੁੱਝ ਕੇ ਪਾਕਿਸਤਾਨ ਭੇਜਿਆ। ਹੁਣ ਇਸ ਵਕਤ ਇਹ ਭਾਰਤੀ ਮਹਿਲਾ, ਜਿਸ ਨੂੰ ਲੰਘੇ ਕੱਲ੍ਹ ਪਾਕਿਸਤਾਨ ਪੁਲਿਸ ਵਲੋਂ ਭਾਰਤ ਭੇਜਣ ਲਈ ਵਾਹਗਾ ਪਾਕਿਸਤਾਨੀ ਸਰਹੱਦ ’ਤੇ ਲਿਆਂਦਾ ਗਿਆ ਸੀ। ਪਰ ਪਾਕਿਸਤਾਨ ਦੇ ਗ੍ਰਹਿ ਵਿਭਾਗ ਵਲੋਂ ਉਸ ਨੂੰ ਭਾਰਤ ਭੇਜਣ ਦੀ ਇਜਾਜ਼ਤ ਨਾ ਦਿੱਤੀ ਜਾਣ ’ਤੇ ਦੁਬਾਰਾ ਫਿਰ ਉਸ ਨੂੰ ਲਹੌਰ ਮਹਿਲਾ ਸੁਰੱਖਿਆ ਘਰ ਵਿਖੇ ਬੰਦ ਕਰਕੇ ਰੱਖਿਆ ਗਿਆ ਹੈ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.