Saturday, 18 April 2026

ਬੰਗਲਾਦੇਸ਼ ’ਚ ਇਕ ਹੋਰ ਹਿੰਦੂ ਕਾਰੋਬਾਰੀ ਦਾ ਕਤਲ - 18 ਦਿਨਾਂ ਵਿਚ ਛੇਵੇਂ ਹਿੰਦੂ ਵਿਅਕਤੀ ਦੀ ਹੋਈ ਹੱਤਿਆ

ਨਵੀਂ ਦਿੱਲੀ/ਬਿਊਰੋ ਨਿਊਜ਼  

ਬੰਗਲਾਦੇਸ਼ ਦੇ ਨਰਸਿੰਦੀ ਜ਼ਿਲ੍ਹੇ ਵਿਚ ਇਕ ਹੋਰ ਹਿੰਦੂ ਕਾਰੋਬਾਰੀ ਦੀ ਤੇਜ਼ ਹਥਿਆਰਾਂ ਨਾਲ ਹੱਤਿਆ ਹੋ ਗਈ ਹੈ। ਮਿ੍ਰਤਕ ਦੀ ਪਹਿਚਾਣ 40 ਸਾਲਾਂ ਦੇ ਮਨੀ ਚੱਕਰਵਰਤੀ ਦੇ ਰੂਪ ਵਿਚ ਹੋਈ ਹੈ। ਇਹ ਘਟਨਾ ਸੋਮਵਾਰ ਦੀ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਮਨੀ ਚੱਕਰਵਰਤੀ ਆਪਣੀ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ। ਹਮਲਵਰਾਂ ਨੇ ਉਸ ’ਤੇ ਘਾਤ ਲਗਾ ਕੇ ਹਮਲਾ ਕੀਤਾ, ਜਿਸ ਕਰਕੇ ਮਨੀ ਚੱਕਰਵਰਤੀ ਦੀ ਮੌਤ ਹੋ ਗਈ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਬੰਗਲਾਦੇਸ਼ ਵਿਚ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਅਤੇ ਇਸ ਤੋਂ ਪਹਿਲਾਂ ਵੀ ਪੰਜ ਹਿੰਦੂ ਵਿਅਕਤੀਆਂ ਦੀ ਬੰਗਲਾਦੇਸ਼ ਵਿਚ ਹੱਤਿਆ ਹੋ ਚੁੱਕੀ ਹੈ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.