Wednesday, 24 June 2026

ਜ਼ਮਾਨਤ ਮਿਲਣ ਤੋਂ ਬਾਅਦ ਬੋਲੇ ਮਜੀਠੀਆ - ‘ਟਾਈਗਰ ਹਾਲੇ ਜਿੰਦਾ ਹੈ’

ਕਿਹਾ : ਹੱਕ-ਸੱਚ ਲਈ ਬੁਲੰਦ ਕਰਦੇ ਰਹਾਂਗੇ ਆਵਾਜ਼
ਅੰਮਿ੍ਰਤਸਰ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਿਛਲੇ ਦਿਨੀਂ ਮਜੀਠਾ ਥਾਣੇ ਵਿਖੇ ਦਰਜ ਇਕ ਕੇਸ ਵਿਚੋਂ ਅਦਾਲਤ ਵਲੋਂ ਜ਼ਮਾਨਤ ਮਿਲਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਅੰਮਿ੍ਰਤਸਰ ਵਿਚ ਉਨ੍ਹਾਂ ਨੇ ਸ਼ੋਸ਼ਲ ਮੀਡੀਆ ਦੇ ਮਾਧਿਅਮ ਨਾਲ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਇਹ ਸਭ ਗੁਰੂ ਦੀ ਕ੍ਰਿਪਾ ਅਤੇ ਅਸ਼ੀਰਵਾਦ ਦਾ ਨਤੀਜਾ ਹੈ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਆਵਾਜ਼ ਹੱਕ ਅਤੇ ਸੱਚ ਲਈ ਹਮੇਸ਼ਾ ਬੁਲੰਦ ਹੁੰਦੀ ਰਹੇਗੀ। ਅਕਾਲੀ ਆਗੂ ਨੇ ਆਪਣੇ ਅੰਦਾਜ਼ ਵਿਚ ਕਿਹਾ ਕਿ ‘ਰੰਗੇ ਬਿੱਲੇ ਨੂੰ ਕਹਿ ਦਿਓ, ਟਾਈਗਰ ਹਾਲੇ ਜਿੰਦਾ ਹੈ’। ਇਹ ਤਨਜ਼ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਕੱਸਿਆ ਹੈ। ਮਜੀਠਆ ਨੇ ਆਪਣੇ ਸਮਰਥਕਾਂ ਅਤੇ ਮਜੀਠਾ ਵਿਧਾਨ ਸਭਾ ਹਲਕਾ ਦੇ ਨਿਵਾਸੀਆਂ ਅਤੇ ਪੂਰੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਅਦਾਲਤ ਦੇ ਫੈਸਲੇ ਨੂੰ ਸੱਚ ਦੀ ਜਿੱਤ ਵੀ ਦੱਸਿਆ ਹੈ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.