ਕਿਹਾ : ਮੈਨੂੰ ਬਦਨਾਮ ਕਰਨ ਲਈ ਮੇਰੇ ਚਿਹਰੇ ਵਰਗਾ ਮਾਸਕ ਪਾ ਕੇ ਬਣਾਈ ਗਈ ਵੀਡੀਓ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਥਿਤ ਤੌਰ ’ਤੇ ਵਾਇਰਲ ਵੀਡੀਓ ਦੇ ਮਾਮਲੇ ਵਿਚ ਅੱਜ ਵੀਰਵਾਰ ਨੂੰ ਮੁਹਾਲੀ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਮਾਨ ਨੇ ਵੀਡੀਓ ਨੂੰ ਲੈ ਕੇ ਸਫਾਈ ਦਿੰਦੇ ਹੋਏ ਕਿਹਾ ਕਿ ਵੀਡੀਓ ਵਿਚ ਉਹ ਨਹੀਂ ਹਨ। ਉਨ੍ਹਾਂ ਕਿਹਾ ਕਿ ਵੀਡੀਓ ਵਿਚ ਮੇਰੇ ਮਾਸਕ ਲਗਾਇਆ ਹੋਇਆ ਹੈ, ਪਰ ਮੇਰੇ ਗਲੇ ’ਤੇ ਨਿਸ਼ਾਨ ਨਹੀਂ ਹੈ। ਉਹ ਭੁੱਲ ਗਏ ਕਿ ਨਿਸ਼ਾਨ ਵੀ ਬਣਾਉਣਾ ਸੀ। ਉਨ੍ਹਾਂ ਕਿਹਾ ਕਿ ਵੀਡੀਓ ਵਿਚ ਮੇਰੀਆਂ ਅੱਖਾਂ ’ਤੇ ਐਨਕ ਲਗਾਈ ਗਈ ਹੈ, ਕਿਉਂਕਿ ਅੱਖਾਂ ’ਤੇ ਮਾਸਕ ਨਹੀਂ ਲੱਗਦਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਵੀਡੀਓ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜਣਗੇ ਤਾਂ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਾ ਕੇ ਸੱਚਾਈ ਸਾਹਮਣੇ ਆ ਸਕੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਅਨੁਰਾਗ ਢਾਂਡਾ ਨੇ ਕਿਹਾ ਸੀ ਕਿ ਅੱਜ ਇਸ ਪੂਰੇ ਵਿਵਾਦ ’ਤੇ ਫੁੱਲ ਸਟੌਪ ਲਗਾ ਦਿਆਂਗੇ। ਇਸੇ ਦੌਰਾਨ ਵੀਡੀਓ ਨੂੰ ਲੈ ਕੇ ਫਰਜ਼ੀ ਰਿਪੋਰਟ ਮਾਮਲੇ ਵਿਚ ਚੌਥਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿਚ ਗੁਰੂਗਰਾਮ ਵਿਚ ਕੇਸ ਦਰਜ ਕਰਾਉਣ ਵਾਲੇ ਫੋਰੈਂਸਿਕ ਮਾਹਿਰ ਨੇ ਦਾਅਵਾ ਕੀਤਾ ਸੀ ਕਿ ਫਰਜ਼ੀ ਰਿਪੋਰਟ ਦੇ ਲਈ 10 ਲੱਖ ਰੁਪਏ ਵਿਚ ਡੀਲ ਹੋਈ। ਇਸੇ ਦੌਰਾਨ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ 10 ਲੱਖ ਰੁਪਏ ਦੇ ਬੈਂਕ ਦੇ ਲੈਣ-ਦੇਣ ਸਬੰਧੀ ਸਬੂਤ ਜਾਰੀ ਕੀਤੇ ਹਨ। ਮਜੀਠੀਆ ਦਾ ਦਾਅਵਾ ਹੈ ਕਿ ਇਹ ਰਕਮ ਇਸੇ ਫਰਜ਼ੀ ਰਿਪੋਰਟ ਦੇ ਲਈ ਦਿੱਤੀ ਗਈ। ਇਸ ਮਾਮਲੇ ਵਿਚ ਗੁਰੂਗਰਾਮ ਪੁਲਿਸ ਪੰਜਾਬ ਦੇ ਦੋ ਵੱਡੇ ਪੁਲਿਸ ਅਫਸਰਾਂ ਕੋਲੋਂ ਪੁੱਛਗਿੱਛ ਕਰ ਸਕਦੀ ਹੈ।
ਸੀਐਮ ਮਾਨ ਦੇ ਵੀਡੀਓ ਵਿਵਾਦ ’ਚ ਭਾਜਪਾ ਦੀ ਐਂਟਰੀ
ਵਿਜੇ ਸਾਂਪਲਾ ਦੇ ਦਾਅਵੇ ਨਾਲ ਹੋਈ ਨਵੀਂ ਹਲਚਲ
ਜਲੰਧਰ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਵੀਡੀਓ ਵਿਵਾਦ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਪੁਲਿਸ ’ਤੇ ਨਿਸ਼ਾਨਾ ਸਾਧਿਆ ਹੈ। ਸਾਂਪਲਾ ਨੇ ਦਾਅਵਾ ਕੀਤਾ ਕਿ ਹਰਿਆਣਾ ਪੁਲਿਸ ਨੇ ਇਸ ਮਾਮਲੇ ਵਿਚ ਇਕ ਐਫ.ਆਈ.ਆਰ. ਦਰਜ ਕੀਤੀ ਹੈ, ਜਿਸ ਵਿਚ ਪੰਜਾਬ ਪੁਲਿਸ ਦੇ 2 ਅਫਸਰਾਂ ’ਤੇ ਇਕ ਗੈਰ-ਮਾਨਤਾ ਪ੍ਰਾਪਤ ਲੈਬ ਤੋਂ ਝੂਠੀ ਫੋਰੈਂਸਿਕ ਰਿਪੋਰਟ ਬਣਵਾਉਣ ਦੇ ਲਈ ਦਬਾਅ ਪਾਉਣ ਦੇ ਇਲਜ਼ਾਮ ਹਨ। ਸਾਂਪਲਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕਰਵਾਈ ਗਈ ਜਾਂਚ ਵਿਚ ਇਹ ਸਾਬਤ ਹੋ ਚੁੱਕਾ ਹੈ ਕਿ ਇਹ ਵੀਡੀਓ ਅਸਲੀ ਹੈ ਅਤੇ ਏ.ਆਈ. ਜਨਰੇਟਿਡ ਨਹੀਂ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਫੁਰਮਾਨ ਨੂੰ ਲਾਗੂ ਕਰਨ ਅਤੇ ਅਜਿਹੇ ਆਗੂਆਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਵਿਜੇ ਸਾਂਪਲਾ ਨੇ ਦੱਸਿਆ ਕਿ ਹਰਿਆਣਾ ਪੁਲਿਸ ਨੇ ਇਸ ਮਾਮਲੇ ਵਿਚ ਜੋ ਐਫ.ਆਈ.ਆਰ. ਦਰਜ ਕੀਤੀ ਹੈ, ਉਹ ਕਿਸੇ ਦੀ ਸ਼ਿਕਾਇਤ ’ਤੇ ਅਧਾਰਿਤ ਹੈ। ਸ਼ਿਕਾਇਤ ਵਿਚ ਸਾਫ ਤੌਰ ’ਤੇ ਦੱਸਿਆ ਗਿਆ ਹੈ ਕਿ ਵੀਡੀਓ ਦੀ ਫੋਰੈਂਸਿਕ ਜਾਂਚ ਨੂੰ ਲੈ ਕੇ ਦਬਾਅ ਬਣਾਇਆ ਗਿਆ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬ ਵਾਲਾ ਵੀਡੀਓ ਫਿਰ ਨਕਾਰਿਆ
- ਪੰਜਾਬ
- Posted On


