Saturday, 18 April 2026

ਮਾਸਕੋ/ਬਿਊਰੋ ਨਿਊਜ਼

ਰੂਸ ਦੀ ਸੰਸਦ ਦੇ ਹੇਠਲੇ ਸਦਨ ਸਟੇਟ ਡਿਊਮਾ ਨੇ ਭਾਰਤ ਅਤੇ ਰੂਸ ਵਿਚਾਲੇ ਹੋਏ ਇਕ ਸੈਨਿਕ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸਦੇ ਤਹਿਤ ਇਹ ਦੋਵੇਂ ਦੇਸ਼ਾਂ ਦੀਆਂ ਫੌਜਾਂ ਇਕ ਦੂਜੇ ਦੇ ਮਿਲਟਰੀ ਬੇਸ, ਫੈਸਿਲਟੀਜ਼ ਅਤੇ ਸੰਸਥਾਨਾਂ ਦਾ ਇਸਤੇਮਾਲ ਅਤੇ ਐਕਸਚੇਂਜ ਕਰ ਸਕਣਗੀਆਂ। ਇਹ ਦੋਵੇਂ ਦੇਸ਼ ਇਕ ਦੂਜੇ ਦੀਆਂ ਲੌਜਿਸਟਿਕ ਸਹੂਲਤਾਂ ਦਾ ਵੀ ਇਸਤੇਮਾਲ ਕਰ ਸਕਣਗੇ ਅਤੇ ਇਸ ’ਤੇ ਆਉਣ ਵਾਲਾ ਖਰਚ ਬਰਾਬਰ-ਬਰਾਬਰ ਉਠਾਇਆ ਜਾਵੇਗਾ। ਇਹ ਮਨਜ਼ੂਰੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਲੋਂ ਭਾਰਤ ਦੌਰੇ ਤੋਂ ਪਹਿਲਾਂ ਦਿੱਤੀ ਗਈ ਹੈ। ਦੱਸਣਯੋਗ ਹੈ ਇਹ ਸਮਝੌਤਾ ਇਸੇ ਸਾਲ 18 ਫਰਵਰੀ ਨੂੰ ਭਾਰਤ ਅਤੇ ਰੂਸ ਵਿਚਾਲੇ ਹੋਇਆ ਸੀ ਅਤੇ ਪਿਛਲੇ ਹਫਤੇ ਰੂਸ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਸੰਸਦ ਵਿਚ ਮਨਜ਼ੂਰੀ ਦੇ ਲਈ ਭੇਜਿਆ ਸੀ। ਇਸੇ ਦੌਰਾਨ ਰੂਸ ਦੀ ਸੰਸਦ ਦੇ ਸਪੀਕਰ ਨੇ ਕਿਹਾ ਕਿ ਭਾਰਤ ਅਤੇ ਰੂਸ ਦੇ ਰਿਸ਼ਤੇ ਬਹੁਤ ਮਜ਼ਬੂਤ ਹਨ ਅਤੇ ਇਹ ਸਮਝੌਤਾ ਉਨ੍ਹਾਂ ਰਿਸ਼ਤਿਆਂ ਨੂੰ ਹੋਰ ਵੀ ਬਿਹਤਰ ਬਣਾਏਗਾ। 

10 ਦਿਨਾਂ ਲਈ ਜਪਾਨ ਦੌਰੇ ’ਤੇ ਪਹੁੰਚੇ ਹਨ ਮਾਨ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ 10 ਦਿਨਾਂ ਦੇ ਦੌਰੇ ਤਹਿਤ ਜਪਾਨ ਪਹੁੰਚ ਗਏ ਹਨ। ਇਸ ਦੇ ਚੱਲਦਿਆਂ ਸੀਐਮ ਮਾਨ ਟੋਕੀਓ ਸਥਿਤ ਗਾਂਧੀ ਪਾਰਕ ਪਹੁੰਚੇ, ਜਿਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਦੌਰਾਨ ਭਾਰਤੀ ਰਾਜਦੂਤ ਨਗਮਾ ਐਮ. ਮਲਿਕ ਨੇ ਸੀਐਮ ਮਾਨ ਦਾ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਮਾਨ ਦੇ ਨਾਲ ਚੀਫ ਸੈਕਟਰੀ ਸਣੇ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਭਗਵੰਤ ਮਾਨ ਨੇ ਆਪਣੇ ਜਪਾਨ ਦੌਰੇ ਦੌਰਾਨ ਕਈ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਨੀਆਂ ਹਨ ਅਤੇ ਉਨ੍ਹਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਸੱਦਾ ਦੇਣਾ ਹੈ। ਪੰਜਾਬ ਸਰਕਾਰ ਵਲੋਂ ਮਾਰਚ ਮਹੀਨੇ ਦੌਰਾਨ ਮੁਹਾਲੀ ਵਿਚ ਪ੍ਰੋਗਰੈਸਿਵ ਸਮਿਟ ਕਰਵਾਇਆ ਜਾਣਾ ਹੈ, ਜਿਸ ਵਿਚ ਸਰਕਾਰ ਵਲੋਂ ਵੱਡੇ-ਵੱਡੇ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਜਾਣਾ ਹੈ। 

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵਲੋਂ ਦੇਸ਼ ਵਿਚ ਸੂਚੀਬੱਧ 16 ਹਜ਼ਾਰ ਟਰੱਕ ਡਰਾਈਵਿੰਗ ਪ੍ਰੋਗਰਾਮਾਂ ਵਿਚੋਂ ਕਰੀਬ 44 ਫੀਸਦੀ ਨੂੰ ਬੰਦ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ। ਫੈਡਰਲ ਟਰਾਂਸਪੋਰਟ ਵਿਭਾਗ ਵਲੋਂ ਇਕ ਸਮੀਖਿਆ ਦੌਰਾਨ ਇਹ ਪਾਇਆ ਗਿਆ ਕਿ ਉਹ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਟਰਾਂਸਪੋਰਟ ਵਿਭਾਗ ਦਾ ਕਹਿਣਾ ਹੈ ਕਿ ਉਹ ਕਰੀਬ 3 ਹਜ਼ਾਰ ਸਕੂਲਾਂ ਦੀ ਪ੍ਰਮਾਣਿਕਤਾ ਰੱਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਵਿਭਾਗ ਨੇ ਇਹ ਵੀ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਪ੍ਰਮਾਣਿਕਤਾ ਖਤਰੇ ਵਿਚ ਹੈ। ਇਹ ਵੀ ਦੱਸਿਆ ਗਿਆ ਕਿ ਹੋਰ 4500 ਸਕੂਲਾਂ ਨੂੰ ਵੀ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਵੀ ਅਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰਾਂਸਪੋਰਟ ਵਿਭਾਗ ਨੇ ਕਿਹਾ ਹੈ ਕਿ ਜਿਨ੍ਹਾਂ 3 ਹਜ਼ਾਰ ਸਕੂਲਾਂ ’ਤੇ ਉਹ ਕਾਰਵਾਈ ਕਰ ਰਿਹਾ ਹੈ, ਉਹ ਸਿਖਲਾਈ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿਚ ਅਸਫਲ ਰਹੇ ਹਨ। 

 

ਇਮਰਾਨ ਖਾਨ ਨਾਲ ਮਿਲਣ ਦੀ ਮੰਗ ਕਰ ਰਹੀ ਹੈ ਉਸਦੀ ਪਾਰਟੀ

ਇਸਮਾਲਾਬਾਦ/ਬਿਊਰੋ ਨਿਊਜ਼ 

ਪਾਕਿਸਤਾਨ ਸਰਕਾਰ ਨੇ ਰਾਵਲਪਿੰਡੀ ਵਿਚ ਧਾਰਾ 144 ਲਗਾ ਦਿੱਤੀ ਹੈ। ਇਹ ਫੈਸਲਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਤ ਸਬੰਧੀ ਉਡ ਰਹੀਆਂ ਅਫਵਾਹਾਂ ਅਤੇ ਦੇਸ਼ ਵਿਚ ਅਸ਼ਾਂਤੀ ਫੈਲਣ ਦੇ ਡਰ ਤੋਂ ਲਿਆ ਗਿਆ ਹੈ। ਇਸਦੇ ਚੱਲਦਿਆਂ ਭਲਕੇ 3 ਦਸੰਬਰ ਤੱਕ ਕੋਈ ਵੀ ਜਨਤਕ ਇਕੱਠ, ਰੈਲੀ, ਧਰਨਾ ਪ੍ਰਦਰਸ਼ਨ ਕਰਨ ਅਤੇ ਪੰਜ ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਰਾਵਲਪਿੰਡੀ ਦੇ ਡਿਪਟੀ ਕਮਿਸ਼ਨਰ ਡਾ. ਹਸਨ ਵਕਾਰ ਨੇ ਇਸ ਨੂੰ ਲੈ ਕੇ ਇਕ ਨਿਰਦੇਸ਼ ਵੀ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨਫਰਤ ਭਰੇ ਭਾਸ਼ਣ ਦੇਣਾ, ਪੁਲਿਸ ਦੀ ਬੈਰੀਕੇਡਿੰਗ ਹਟਾਉਣ ਦੀ ਕੋਸ਼ਿਸ਼ ਕਰਨਾ ਅਤੇ ਲਾਊਡ ਸਪੀਕਰ ਦੇ ਇਸਤੇਮਾਲ ਕਰਨ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਧਿਆਨ ਰਹੇ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਬੰਦ ਹਨ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.