ਚੰਡੀਗੜ੍ਹ/ਨਵੀਂ ਦਿੱਲੀ : ਭਾਸ਼ਾ ਵਿਭਾਗ ਪੰਜਾਬ ਵੱਲੋਂ ਪਿਛਲੇ ਸਾਲ ਤੋਂ ਦਿੱਲੀ ਸਥਿਤ ਪੰਜਾਬ ਭਵਨ ਵਿੱਚ ਪੰਜਾਬੀ ਦਾਨਸ਼ਵਰਾਂ ਦੀਆਂ ਤਸਵੀਰਾਂ ਸਥਾਪਿਤ ਕਰਨ ਦਾ ਕੰਮ ਆਰੰਭ ਕੀਤਾ ਗਿਆ ਸੀ। ਹੁਣ ਤੱਕ ਪਹਿਲਾਂ ਲਗਾਈਆਂ ਗਈਆਂ ਲਗਭਗ 40 ਤਸਵੀਰਾਂ ਤੋਂ ਬਾਅਦ ਅੱਜ 20 ਹੋਰ ਸਵਰਗੀ ਲੇਖਕਾਂ ਅਤੇ ਵਿਦਵਾਨਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਜਿਨਾਂ ਵਿੱਚ ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਸੋਹਣ ਸਿੰਘ ਸੀਤਲ, ਡਾ. ਦੀਵਾਨ ਸਿੰਘ ਕਾਲੇਪਾਣੀ, ਪ੍ਰਿੰਸੀਪਲ ਸੁਜਾਨ ਸਿੰਘ, ਸ. ਜਸਵੰਤ ਸਿੰਘ ਕੰਵਲ, ਸ. ਨਾਨਕ ਸਿੰਘ, ਡਾ. ਹਰਭਜਨ ਸਿੰਘ, ਸ੍ਰੀਮਤੀ ਦਲੀਪ ਕੌਰ ਟਿਵਾਣਾ, ਸ੍ਰੀ ਬਲਰਾਜ ਸਾਹਨੀ, ਬਾਵਾ ਬੁੱਧ ਸਿੰਘ, ਸ਼੍ਰੀਮਤੀ ਸੁਖਵੰਤ ਕੌਰ ਮਾਨ, ਸ. ਮਹਿੰਦਰ ਸਿੰਘ ਸਰਨਾ, ਜਨਾਬ ਦੀਪਕ ਜੈਤੋਈ, ਮਹਿੰਦਰ ਕੌਰ ਗਿੱਲ, ਸ਼੍ਰੀ ਰਾਮ ਸਰੂਪ ਅਣਖੀ, ਡਾ. ਰਤਨ ਸਿੰਘ ਜੱਗੀ, ਸ਼੍ਰੀ ਮੋਹਨਜੀਤ, ਸ਼੍ਰੀ ਪਰਮਿੰਦਰਜੀਤ ਅਤੇ ਪ੍ਰੋ. ਅਜਮੇਰ ਔਲਖ ਸ਼ਾਮਿਲ ਹਨ।

