Wednesday, 10 June 2026

ਦਿੱਲੀ ’ਚ ਪੈਟਰੋਲ 102 ਰੁਪਏ ਪ੍ਰਤੀ ਲੀਟਰ ਤੋਂ ਪਾਰ - ਆਮ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਮਹਿੰਗਾਈ ਦੀ ਮਾਰ ਝੱਲ ਰਹੀ ਆਮ ਜਨਤਾ ਨੂੰ ਉਸ ਵੇਲੇ ਇਕ ਹੋਰ ਵੱਡਾ ਝਟਕਾ ਲੱਗਾ, ਜਦੋਂ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 2 ਰੁਪਏ 61 ਪੈਸੇ ਤੋਂ ਲੈ ਕੇ 2 ਰੁਪਏ 71 ਪੈਸੇ ਪ੍ਰਤੀ ਲੀਟਰ ਤੱਕ ਦਾ ਭਾਰੀ ਵਾਧਾ ਕਰ ਦਿੱਤਾ। ਲੰਘੇ ਦੋ ਹਫਤਿਆਂ ਤੋਂ ਵੀ ਘੱਟ ਸਮੇਂ ਅੰਦਰ ਤੇਲ ਦੀਆਂ ਕੀਮਤਾਂ ਵਿਚ ਇਹ ਚੌਥਾ ਵੱਡਾ ਵਾਧਾ ਹੈ। ਤੇਲ ਕੰਪਨੀਆਂ ਵਲੋਂ ਕੌਮਾਂਤਰੀ ਬਜ਼ਾਰ ਵਿਚ ਵਧ ਰਹੀਆਂ ਕੀਮਤਾਂ ਦਾ ਬੋਝ ਸਿੱਧਾ ਉਪਭੋਗਤਾਵਾਂ ਦੀਆਂ ਜੇਬ੍ਹਾਂ ’ਤੇ ਪਾਇਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਹਿੱਲ ਗਿਆ ਹੈ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਦੀ ਖੜੋਤ ਤੋਂ ਬਾਅਦ ਲੰਘੀ 15 ਮਈ ਤੋਂ ਸ਼ੁਰੂ ਹੋਇਆ ਤੇਲ ਕੀਮਤਾਂ ਵਿਚ ਵਾਧੇ ਦਾ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਉਦੋਂ ਤੋਂ ਲੈ ਕੇ ਹੁਣ ਤੱਕ, ਮਹਿਜ ਕੁਝ ਦਿਨਾਂ ਦੇ ਅੰਦਰ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਸਮੂਹਿਕ ਤੌਰ ’ਤੇ ਕਰੀਬ ਸਾਢੇ 7 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ। ਇਸਦੇ ਚੱਲਦਿਆਂ ਦਿੱਲੀ ਵਿਚ ਪੈਟਰੋਲ 102 ਰੁਪਏ ਪ੍ਰਤੀ ਲੀਟਰ ਤੋਂ ਵੀ ਪਾਰ ਹੋ ਗਿਆ ਹੈ।

New Delhi : ਦੇਸ਼ ਵਿੱਚ ਵਰਤੀ ਜਾਣ ਵਾਲੀ LPG ਗੈਸ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਸਰਕਾਰ ਜਲਦ ਹੀ LPG ਵਿੱਚ ਸਿੰਥੇਟਿਕ ਫਿਊਲ Dimethyl Ether ਯਾਨੀ DME ਦੀ ਬਲੈਂਡਿੰਗ ਲਈ ਰੋਡਮੈਪ ਤਿਆਰ ਕਰ ਸਕਦੀ ਹੈ।ਇਸ ਦਿਸ਼ਾ ਵਿੱਚ ਵੱਡਾ ਸੰਕੇਤ ਉਸ ਵੇਲੇ ਮਿਲਿਆ ਜਦੋਂ ਬਿਊਰੋ ਆਫ ਇੰਡਿਅਨ ਸਟੈਂਡਰਡਜ਼ ਯਾਨੀ BIS ਨੇ Dimethyl Ether ਅਤੇ LPG ਬਲੈਂਡਿੰਗ ਲਈ ਸਟੈਂਡਰਡ ਜਾਰੀ ਕਰ ਦਿੱਤੇ। ਹੁਣ ਤਕਨੀਕੀ ਪੱਧਰ ‘ਤੇ LPG ਅਤੇ DME ਨੂੰ ਮਿਲਾਉਣ ਦੀ ਪ੍ਰਕਿਰਿਆ ਲਈ ਨਿਯਮਾਂ ਦੀ ਬੁਨਿਆਦ ਤਿਆਰ ਹੋ ਚੁੱਕੀ ਹੈ।

ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਹਾਈਕੋਰਟ ਜਾਣ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਅੱਜ ਸੋਮਵਾਰ ਨੂੰ ਇਕ ਐਨ.ਜੀ.ਓ. ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਪਟੀਸ਼ਨ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਬਿਆਨ ਨੂੰ ਉਜਾਗਰ ਕੀਤਾ ਗਿਆ ਸੀ ਕਿ ਅਦਾਲਤ ਨੇ ਅਵਾਰਾ ਕੁੱਤਿਆਂ ਨੂੰ ਖਤਮ ਕਰਨ ਲਈ ‘ਖੁੱਲ੍ਹੀ ਛੁੱਟੀ’ ਦੇ ਦਿੱਤੀ ਹੈ। ਅਦਾਲਤ ਨੇ ਪਟੀਸ਼ਨ ਕਰਤਾ ਨੂੰ ਇਹ ਮਾਮਲਾ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣ ਲਈ ਕਿਹਾ। ਅਦਾਲਤ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਹੁਕਮਾਂ ਦੀ ਸਖਤੀ ਨਾਲ ਪਾਲਣਾ ਹਾਈਕੋਰਟਾਂ ਵਲੋਂ ਕੀਤੀ ਜਾਣੀ ਹੈ। ਪਟੀਸ਼ਨਕਰਤਾ ਨੇ ਇਲਜ਼ਾਮ ਲਗਾਇਆ ਸੀ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਅਵਾਰਾ ਕੁੱਤਿਆਂ ਨੂੰ ਮਾਰਿਆ ਜਾ ਰਿਹਾ ਹੈ। ਵਕੀਲ ਦਾ ਇਲਜ਼ਾਮ ਸੀ ਕਿ ਅਵਾਰਾ ਕੁੱਤਿਆਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੇ ਲੰਘੀ 19 ਮਈ ਦੇ ਹੁਕਮਾਂ ਤੋਂ ਬਾਅਦ ਸੀਐਮ ਮਾਨ ਨੇ ਕਥਿਤ ਤੌਰ ’ਤੇ ਟਵੀਟ ਕੀਤਾ ਸੀ ਕਿ ਸੁਪਰੀਮ ਕੋਰਟ ਨੇ ‘ਅਵਾਰਾ ਕੁੱਤਿਆਂ ਨੂੰ ਮਾਰਨ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ।’’

New Delhi : ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਅਤੇ ਗਿਰਾਵਟ ਦੇ ਮਾਹੌਲ ਵਿਚਕਾਰ ਹੁਣ BSE ਨੇ ਕੁਝ ਚੁਣਿੰਦੇ ਸ਼ੇਅਰਾਂ ‘ਤੇ ਵੱਡਾ ਸਰਵੇਲੈਂਸ ਐਕਸ਼ਨ ਲਿਆ ਹੈ। ਐਕਸਚੇਂਜ ਨੇ ਕਈ ਸਮਾਲਕੈਪ ਅਤੇ ਘੱਟ ਲਿਕਵਿਡਿਟੀ ਵਾਲੇ ਸ਼ੇਅਰਾਂ ਵਿੱਚ ਸਰਕਿਟ ਫਿਲਟਰ ਘਟਾ ਦਿੱਤੇ ਹਨ। ਇਸਦੇ ਨਾਲ ਹੀ ਟ੍ਰੇਡ-ਟੂ-ਟ੍ਰੇਡ ਯਾਨੀ T2T ਸੈਗਮੈਂਟ ਨਾਲ ਜੁੜੇ ਨਿਯਮਾਂ ਬਾਰੇ ਵੀ ਨਿਵੇਸ਼ਕਾਂ ਨੂੰ ਅਲਰਟ ਕੀਤਾ ਗਿਆ ਹੈ।ਅਸਲ ਵਿੱਚ BSE ਸਮੇਂ-ਸਮੇਂ ‘ਤੇ ਉਹਨਾਂ ਸ਼ੇਅਰਾਂ ‘ਤੇ ਨਜ਼ਰ ਰੱਖਦਾ ਹੈ ਜਿੱਥੇ ਅਚਾਨਕ ਬਹੁਤ ਵੱਧ ਉਤਾਰ-ਚੜ੍ਹਾਅ, ਘੱਟ ਲਿਕਵਿਡਿਟੀ, ਅਸਧਾਰਣ ਵਾਲਿਊਮ ਜਾਂ ਸੱਟੇਬਾਜ਼ੀ ਵਰਗੀਆਂ ਗਤੀਵਿਧੀਆਂ ਨਜ਼ਰ ਆਉਂਦੀਆਂ ਹਨ। ਅਜਿਹੇ ਮਾਮਲਿਆਂ ਵਿੱਚ ਐਕਸਚੇਂਜ “ਪ੍ਰਾਈਸ ਕੰਟੇਨਮੈਂਟ ਮੈਜ਼ਰਜ਼” ਲਾਗੂ ਕਰਦਾ ਹੈ ਤਾਂ ਜੋ ਸ਼ੇਅਰਾਂ ਵਿੱਚ ਬੇਕਾਬੂ ਤੇਜ਼ੀ ਜਾਂ ਗਿਰਾਵਟ ਨੂੰ ਰੋਕਿਆ ਜਾ ਸਕੇ।

ਨਵੀਂ ਦਿੱਲੀ/ਬਿਊਰੋ ਨਿਊਜ਼
ਰੇਲਵੇ ਸੈਕਟਰ ਨਾਲ ਜੁੜੀਆਂ ਕੰਪਨੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਰੇਲਵੇ ਕਰੀਬ 40 ਹਜ਼ਾਰ ਕਰੋੜ ਦਾ ਵੱਡਾ ਵੈਗਨ ਟੈਂਡਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਟੈਂਡਰ ਕਰੀਬ 1 ਲੱਖ ਵੈਗਨਾਂ ਲਈ ਹੋਵੇਗਾ ਅਤੇ ਇਸਨੂੰ 2022 ਤੋਂ ਬਾਅਦ ਦਾ ਸਭ ਤੋਂ ਵੱਡਾ ਰੇਲਵੇ ਪ੍ਰੋਕਿਊਰਮੈਂਟ ਮੰਨਿਆ ਜਾ ਰਿਹਾ ਹੈ। ਬਾਜ਼ਾਰ ਵਿੱਚ ਇਸ ਖ਼ਬਰ ਤੋਂ ਬਾਅਦ ਰੇਲਵੇ ਵੈਗਨ ਬਣਾਉਣ ਵਾਲੀਆਂ ਕੰਪਨੀਆਂ ’ਤੇ ਨਿਵੇਸ਼ਕਾਂ ਦੀ ਨਜ਼ਰ ਟਿਕ ਗਈ ਹੈ। ਖ਼ਾਸ ਤੌਰ ’ਤੇ ਟੀਟਾਗੜ੍ਹ ਰੇਲ ਸਿਸਟਮ ਲਿਮਟਿਡ ਅਤੇ ਜੁਪੀਟਰ ਵੈਗਨ ਲਿਮਟਿਡ ਫੋਕਸ ਵਿੱਚ ਆ ਗਈਆਂ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਮੈਗਾ ਟੈਂਡਰ ਨਾਲ ਰੇਲਵੇ ਇਨਫਰਾਸਟ੍ਰਕਚਰ ਅਤੇ ਵੈਗਨ ਮੈਨੂਫੈਕਚਰਿੰਗ ਸੈਕਟਰ ਵਿੱਚ ਤੇਜ਼ੀ ਆ ਸਕਦੀ ਹੈ। ਨਿਵੇਸ਼ਕ ਹੁਣ ਉਹਨਾਂ ਕੰਪਨੀਆਂ ’ਤੇ ਨਜ਼ਰ ਰੱਖ ਰਹੇ ਹਨ ਜਿਨ੍ਹਾਂ ਨੂੰ ਇਸ ਵੱਡੇ ਆਰਡਰ ਤੋਂ ਫਾਇਦਾ ਮਿਲ ਸਕਦਾ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰੀਬੀਆਈ) ਇਸ ਸਾਲ ਮੁੜ ਕੇਂਦਰ ਸਰਕਾਰ ਨੂੰ ਰਿਕਾਰਡ ਪੱਧਰ ਦਾ ਡਿਵੀਡੈਂਡ ਦੇ ਸਕਦਾ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਰਬੀਆਈ  ਸਰਕਾਰ ਨੂੰ 2.9 ਲੱਖ ਕਰੋੜ ਰੁਪਏ ਤੋਂ ਲੈ ਕੇ 3.2 ਲੱਖ ਕਰੋੜ ਰੁਪਏ ਤੱਕ ਦਾ ਸਰਪਲਸ ਟਰਾਂਸਫਰ ਕਰ ਸਕਦਾ ਹੈ। ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਡਿਵੀਡੈਂਡ ਟਰਾਂਸਫਰ ਮੰਨਿਆ ਜਾਵੇਗਾ। ਮਾਹਿਰਾਂ ਦੇ ਮੁਤਾਬਕ ਆਰਬੀਆਈ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਡਾਲਰ ਵੇਚ ਕੇ ਵੱਡਾ ਮੁਨਾਫਾ ਕਮਾਇਆ ਹੈ। ਰੁਪਏ ਵਿੱਚ ਆ ਰਹੀ ਕਮਜ਼ੋਰੀ ਨੂੰ ਰੋਕਣ ਲਈ ਆਰਬੀਆਈ ਨੇ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਦਖਲ ਦਿੱਤਾ ਸੀ ਅਤੇ ਵੱਡੀ ਮਾਤਰਾ ਵਿੱਚ ਡਾਲਰ ਵੇਚੇ ਸਨ। ਇਸ ਕਾਰਨ ਇਸ ਵਾਰ ਬੈਂਕ ਦੀ ਕਮਾਈ ਵਿੱਚ ਵੱਡਾ ਵਾਧਾ ਹੋਇਆ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਮਾਈ ਦਾ ਵੱਡਾ ਹਿੱਸਾ ਕੇਂਦਰ ਸਰਕਾਰ ਦੇ ਖਜ਼ਾਨੇ ਵਿੱਚ ਜਾਵੇਗਾ।

ਮਾਰੂਤੀ ਅਗਲੇ ਹਫਤੇ ਲਿਆ ਰਹੀ ਫਲੈਕਸ ਫਿਊਲ ਗੱਡੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਬਾਜ਼ਾਰ ਵਿੱਚ ਪੈਟਰੋਲ-ਡੀਜ਼ਲ ਦੇ ਬਦਲ ਵਜੋਂ ਖੋਜ ਤੇਜ਼ੀ ਨਾਲ ਜਾਰੀ ਹੈ। ਸੀਐਨਜੀ, ਹਾਈਬਿ੍ਰਡ ਅਤੇ ਇਲੈਕਟਿ੍ਰਕ ਕਾਰਾਂ ਦੇ ਨਾਲ ਹੁਣ ਫਲੈਕਸ ਫਿਊਲ ਕਾਰਾਂ ਦੀ ਵੀ ਕਾਫ਼ੀ ਚਰਚਾ ਹੋ ਰਹੀ ਹੈ। ਇਹ ਉਹ ਕਾਰਾਂ ਹੁੰਦੀਆਂ ਹਨ ਜੋ 100 ਫੀਸਦੀ ਇਥੈਨੋਲ ’ਤੇ ਵੀ ਚੱਲ ਸਕਦੀਆਂ ਹਨ, ਜਿਸ ਨਾਲ ਪੈਟਰੋਲ-ਡੀਜ਼ਲ ’ਤੇ ਨਿਰਭਰਤਾ ਘੱਟ ਹੋ ਸਕਦੀ ਹੈ। ਮੌਜੂਦਾ ਸਮੇਂ ਵਿੱਚ ਪੈਟਰੋਲ ਵਿੱਚ 20 ਫੀਸਦੀ ਇਥੈਨੋਲ ਬਲੈਂਡਿੰਗ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸਨੂੰ ਈ-30, ਯਾਨੀ 30 ਫੀਸਦੀ ਤੱਕ ਵਧਾਉਣ ’ਤੇ ਵੀ ਜ਼ੋਰ ਦਿੱਤਾ ਜਾ ਸਕਦਾ ਹੈ। ਇਨ੍ਹਾਂ ਸਭ ਦੇ ਦਰਮਿਆਨ ਮਾਰੂਤੀ-ਸ਼ਜੂਕੀ ਅਗਲੇ ਹਫਤੇ ਆਪਣੀ ਪਹਿਲੀ ਫਲੈਕਸ ਫਿਊਲ ਕਾਰ ਲਾਂਚ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਦੇਸ਼ ਵਿੱਚ ਬਦਲਵੇਂ ਈਂਧਨ ਵਾਹਨਾਂ ਨੂੰ ਹੋਰ ਉਤਸ਼ਾਹਿਤ ਕਰੇਗਾ ਅਤੇ ਇਥੈਨੋਲ ਆਧਾਰਿਤ ਮੋਬਿਲਿਟੀ ਨੂੰ ਮਜ਼ਬੂਤੀ ਮਿਲੇਗੀ।  

ਨਵੀਂ ਦਿੱਲੀ/ਬਿਊਰੋ ਨਿਊਜ਼
ਸ਼ਾਨਦਾਰ ਨਤੀਜਿਆਂ ਤੋਂ ਬਾਅਦ ਹੌਨੀਵੈਲ ਆਟੋਮੇਸ਼ਨ ਇੰਡੀਆ ਲਿਮਟਿਡ ਦੇ ਸ਼ੇਅਰਾਂ ਵਿੱਚ ਅੱਜ ਵੀਰਵਾਰ, 21 ਮਈ ਨੂੰ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਕੰਪਨੀ ਦਾ ਸ਼ੇਅਰ 11% ਤੋਂ ਵੱਧ ਚੜ੍ਹ ਗਿਆ, ਜੋ ਪਿਛਲੇ ਦੋ ਸਾਲਾਂ ਵਿੱਚ ਇਸ ਦੀ ਸਭ ਤੋਂ ਵੱਡੀ ਇੱਕ ਦਿਨ ਦੀ ਚੜ੍ਹਤ ਮੰਨੀ ਜਾ ਰਹੀ ਹੈ। ਇਸ ਤੇਜ਼ੀ ਦੇ ਪਿੱਛੇ ਬ੍ਰੋਕਰੇਜ ਫਰਮ ਜੇ.ਐਮ. ਫਾਈਨੈਂਸੀਅਲ ਵੱਲੋਂ ਕੀਤੀ ਗਈ ਰੇਟਿੰਗ ਅੱਪਗ੍ਰੇਡ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਜੇ.ਐਮ. ਫਾਈਨੈਂਸੀਅਲ ਨੇ ਹੌਨੀਵੈਲ ਆਟੋਮੇਸ਼ਨ ਦੇ ਸ਼ੇਅਰ ਲਈ ਆਪਣੀ ਰੇਟਿੰਗ ਨੂੰ ਅੱਪਗ੍ਰੇਡ ਕਰਕੇ ‘Buy’ ਕਰ ਦਿੱਤਾ ਹੈ। ਨਾਲ ਹੀ ਬ੍ਰੋਕਰੇਜ ਨੇ ਇਸ ਸ਼ੇਅਰ ਲਈ 44,000 ਰੁਪਏ ਪ੍ਰਤੀ ਸ਼ੇਅਰ ਦਾ ਟਾਰਗੇਟ ਪ੍ਰਾਈਸ ਵੀ ਦਿੱਤਾ ਹੈ। ਇਹ ਪਿਛਲੇ ਬੰਦ ਭਾਵ ਨਾਲੋਂ ਕਰੀਬ 45.8% ਦੀ ਸੰਭਾਵਿਤ ਤੇਜ਼ੀ ਦਰਸਾਉਂਦਾ ਹੈ।  

ਖੜਗੇ ਅਤੇ ਦਿਗਵਿਜੇ ਸਣੇ 24 ਸੰਸਦ ਮੈਂਬਰਾਂ ਦੀ ਜੂਨ-ਜੁਲਾਈ ’ਚ ਰਿਟਾਇਰਮੈਂਟ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ 12 ਸੂਬਿਆਂ ਦੀਆਂ 26 ਰਾਜ ਸਭਾ ਸੀਟਾਂ ’ਤੇ 18 ਜੂਨ ਨੂੰ ਵੋਟਾਂ ਪੈਣਗੀਆਂ। ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਸ਼ੁੱਕਰਵਾਰ ਨੂੰ ਇਸ ਸਬੰਧੀ ਐਲਾਨ ਕੀਤਾ ਹੈ। ਰਿਟਾਇਰ ਹੋ ਰਹੇ ਰਾਜ ਸਭਾ ਮੈਂਬਰਾਂ ਵਿਚ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ, ਸੀਨੀਅਰ ਲੀਡਰ ਦਿਗਵਿਜੇ ਸਿੰਘ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਸਣੇ 24 ਸੰਸਦ ਮੈਂਬਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦਾ ਵੀ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ 21 ਜੂਨ ਨੂੰ ਸਮਾਪਤ ਹੋ ਰਿਹਾ ਹੈ। ਰਵਨੀਤ ਬਿੱਟੂ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਹਨ ਅਤੇ ਕੇਂਦਰੀ ਰੇਲ ਰਾਜ ਮੰਤਰੀ ਹਨ। ਇਹ ਵੀ ਦੱਸਣਯੋਗ ਹੈ ਕਿ ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿਚ ਦੋ ਉਪ-ਚੋਣਾਂ ਦਾ ਵੀ ਐਲਾਨ ਕੀਤਾ ਗਿਆ ਹੈ।

ਇੰਟਰਨੈਟ ’ਤੇ ਛਿੜੀ ਅਨੋਖੀ ਸਿਆਸੀ ਜੰਗ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਦੀ ਵਾਇਰਲ ਸਿਆਸੀ ਵਿਅੰਗ ਦੀ ਲਹਿਰ ਇਕ ਨਵੇਂ ਅਨੋਖੇ ਪੜਾਅ ਵਿਚ ਪ੍ਰਵੇਸ਼ ਕਰ ਚੁੱਕੀ ਹੈ। ਸੋਸ਼ਲ ਮੀਡੀਆ ਉਤੇ ‘ਕਾਕਰੋਚ ਜਨਤਾ ਪਾਰਟੀ’ ਦੇ ਜ਼ਬਰਦਸਤ ਉਭਾਰ ਤੋਂ ਬਾਅਦ ਆਨਲਾਈਨ ਇਕ ਨਵਾਂ ਵਿਰੋਧੀ ਸਾਹਮਣੇ ਆਇਆ ਹੈ। ‘ਨੈਸ਼ਨਲ ਪੈਰਾਸਾਈਟਸ ਫਰੰਟ’ ਜਿਸ ਨੇ ਮੀਮ-ਅਧਾਰਿਤ ਸਿਆਸੀ ਤਾਣੇ-ਬਾਣੇ ਨੂੰ ਉਸ ਪਾਸੇ ਧੱਕ ਦਿੱਤਾ, ਜਿਸ ਨੂੰ ਯੂਜ਼ਰਸ ‘ਇੰਟਰਨੈਟ ਰਾਜਨੀਤੀ ਦਾ ਗੈਰ-ਸਰਕਾਰੀ ਗਠਜੋੜ ਸੀਜ਼ਨ’ ਕਹਿ ਰਹੇ ਹਨ। ਦੱਸਣਯੋਗ ਹੈ ਕਿ ਇਹ ਘਟਨਾਕ੍ਰਮ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਨਾਲ ਜੋੜੀਆਂ ਜਾ ਰਹੀਆਂ ਵਿਵਾਦਪੂਰਨ ਟਿੱਪਣੀਆਂ ਦੇ ਪਿਛੋਕੜ ਵਿਚ ਸਾਹਮਣੇ ਆਇਆ ਹੈ, ਜਿੱਥੇ ਕਥਿਤ ਤੌਰ ’ਤੇ ਬੇਰੁਜ਼ਗਾਰ ਨੌਜਵਾਨਾਂ ਦੀ ਤੁਲਣਾ ‘ਕਾਕਰੋਚਾਂ’ ਅਤੇ ‘ਪਰਜੀਵੀਆਂ’ (ਪੈਰਾਸਾਈਟਸ) ਨਾਲ ਕੀਤੀ ਗਈ ਸੀ। ਜਿਸ ਤੋਂ ਬਾਅਦ ਵਿਆਪਕ ਤੌਰ ’ਤੇ ਆਨਲਾਈਨ ਗੁੱਸਾ ਭੜਕ ਗਿਆ ਸੀ। ‘ਕਾਕਰੋੇਚ ਜਨਤਾ ਪਾਰਟੀ’ ਵਿਵਾਦਪੂਰਨ ‘ਕਾਕਰੋਚ’ ਟਿੱਪਣੀ ਤੋਂ ਬਾਅਦ ਇਕ ਵਿਰੋਧ-ਸ਼ੈਲੀ ਦੇ ਇੰਟਰਨੈਟ ਅੰਦੋਲਨ ਵਜੋਂ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਇਹ ਇੰਸਟਾਗਰਾਮ ’ਤੇ 1 ਕਰੋੜ 20 ਲੱਖ ਤੋਂ ਵੱਧ ਫਾਲੋਅਰਜ਼ ਦੇ ਨਾਲ ਇਕ ਬਹੁਤ ਜ਼ਿਆਦਾ ਦਿਖਾਈ ਦੇਣ ਵਾਲਾ ਆਨਲਾਈਨ ਟਰੈਂਡ ਬਣ ਚੁੱਕੀ ਹੈ।

ਦੀਪਕੇ ਦੇ ਮਾਪਿਆਂ ਦਾ ਕਹਿਣਾ : ਰਾਜਨੀਤੀ ਛੱਡ ਕੇ ਨੌਕਰੀ ਕਰੇ ਸਾਡਾ ਪੁੱਤਰ
ਨਵੀਂ ਦਿੱਲੀ/ਬਿਊਰੋ ਨਿਊਜ਼
‘ਕਾਕਰੋਚ ਜਨਤਾ ਪਾਰਟੀ’ ਦੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਪ੍ਰਸਿੱਧ ਹੋਣ ਦੇ ਮੱਦੇਨਜ਼ਰ ਇਸਦੇ ਸੰਸਥਾਪਕ ਅਭੀਜੀਤ ਦੀਪਕੇ ਦੇ ਮਾਤਾ-ਪਿਤਾ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਉਨ੍ਹਾਂ ਦਾ ਪੁੱਤਰ ਮੁਸੀਬਤ ਵਿਚ ਪੈ ਸਕਦਾ ਹੈ ਜਾਂ ਉਸ ਨੂੰ ਗਿ੍ਰਫਤਾਰ ਵੀ ਕੀਤਾ ਜਾ ਸਕਦਾ ਹੈ। ‘ਕਾਕਰੋਚ ਜਨਤਾ ਪਾਰਟੀ’ ਨੂੰ ਇਕ ਹਫਤਾ ਪਹਿਲਾਂ ਹੀ ਬੋਸਟਨ ਯੂਨੀਵਰਸਿਟੀ ਦੇ ਵਿਦਿਆਰਥੀ ਅਭੀਜੀਤ ਨੇ ਸ਼ੁਰੂ ਕੀਤਾ ਸੀ। ਇੰਸਟਾਗ੍ਰਾਮ ’ਤੇ ਇਸ ਸੰਗਠਨ ਦੇ ਹੁਣ ਤੱਕ 1 ਕਰੋੜ 90 ਲੱਖ ਤੋਂ ਵੱਧ ‘ਫਾਲੋਅਰ’ ਹਨ। ਇਸ ਤੋਂ ਪਹਿਲਾਂ ਦੀਪਕੇ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਹਨ। ਮਹਾਰਾਸ਼ਟਰ ਵਿਚ ਰਹਿ ਰਹੇ ਦੀਪਕੇ ਦੇ ਮਾਪਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪੁੱਤਰ ਰਾਜਨੀਤੀ ਛੱਡ ਕੇ ਨੌਕਰੀ ਕਰੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉਤੇ ‘ਕਾਕਰੋਚ ਜਨਤਾ ਪਾਰਟੀ’ ਦੇ ਵਧਦੇ ਪ੍ਰਭਾਵ ਨੇ ਉਨ੍ਹਾਂ ਨੂੰ ਚਿੰਤਤ ਕਰ ਦਿੱਤਾ ਹੈ।  ਜ਼ਿਕਰਯੋਗ ਹੈ ਕਿ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਦੀ ਉਸ ਟਿੱਪਣੀ ਤੋਂ ਬਾਅਦ ‘ਕਾਕਰੋਚ ਜਨਤਾ ਪਾਰਟੀ’ ਹੋਂਦ ਵਿਚ ਆਈ, ਜਿਸ ਵਿਚ ਉਨ੍ਹਾਂ ਨੇ ਸੀਨੀਆਰਤਾ ਦੀ ਮੰਗ ਕਰ ਰਹੇ ਇਕ ਵਕੀਲ ਨਾਲ ਨਰਾਜ਼ਗੀ ਜਤਾਉਂਦੇ ਹੋਏ ‘ਪਰਜੀਵੀ’ ਅਤੇ ‘ਕਾਕਰੋਚ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ।  

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਆਟੋ ਮਾਰਕੀਟ ਵਿੱਚ ਹਾਈਬਿ੍ਰਡ ਕਾਰਾਂ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਤੇਜ਼ੀ ਨਾਲ ਕਰੇਜ਼ ਵਧ ਰਿਹਾ ਹੈ ਅਤੇ ਇਸ ਸੈਗਮੈਂਟ ਵਿੱਚ ਟੋਯੋਟਾ ਨੇ ਇੱਕ ਵੱਡਾ ਮਾਈਲਸਟੋਨ ਹਾਸਲ ਕੀਤਾ ਹੈ। ਜੀ ਹਾਂ, ਭਾਰਤੀ ਆਟੋ-ਮੋਬਾਈਲ ਬਾਜ਼ਾਰ ਵਿੱਚ ਇਲੈਕਟਿ੍ਰਕ ਅਤੇ ਹਾਈਬਿ੍ਰਡ ਵਾਹਨਾਂ ਦੀ ਵੱਧ ਰਹੀ ਮੰਗ ਦੇ ਵਿਚਕਾਰ ਟੋਯੋਟਾ ਕਿਰਲੋਸਕਰ ਮੋਟਰ ਨੇ ਕੁੱਲ 3 ਲੱਖ ਹਾਈਬਿ੍ਰਡ ਕਾਰਾਂ ਦੀ ਵਿਕਰੀ ਦਾ ਇਤਿਹਾਸਕ ਅੰਕੜਾ ਛੂਹ ਲਿਆ ਹੈ। ਇਹ ਉਪਲਬਧੀ ਨਾ ਸਿਰਫ ਟੋਯੋਟਾ ਦੀ ਹਾਈਬਿ੍ਰਡ ਟੈਕਨੋਲੋਜੀ ’ਤੇ ਗਾਹਕਾਂ ਦੇ ਭਰੋਸੇ ਨੂੰ ਦਰਸਾਉਂਦੀ ਹੈ, ਸਗੋਂ ਈਵੀ ਵਾਹਨਾਂ ਨੂੰ ਲੈ ਕੇ ਰੇਂਜ ਐਂਜ਼ਾਇਟੀ ਦੇ ਦਰਮਿਆਨ ਹਾਈਬਿ੍ਰਡ ਕਾਰਾਂ ਦੀ ਵਧਦੀ ਸਵੀਕਾਰਤਾ ਨੂੰ ਵੀ ਦਰਸਾਉਂਦੀ ਹੈ। ਕਾਰਬਨ ਨਿਊਟ੍ਰੈਲਿਟੀ ਦੇ ਟਾਰਗੇਟ ਨੂੰ ਧਿਆਨ ਵਿੱਚ ਰੱਖਦਿਆਂ ਲੋਕ ਹੁਣ ਅਜਿਹੀ ਮੋਬਿਲਿਟੀ ਵੱਲ ਵੱਧ ਰਹੇ ਹਨ ਜੋ ਪ੍ਰਦੂਸ਼ਣ ਘੱਟ ਕਰੇ ਅਤੇ ਨਾਲ ਹੀ ਕਿਫਾਇਤੀ ਵੀ ਹੋਵੇ। ਹਾਈਰਾਈਡਰ ਤੋਂ ਲੈ ਕੇ ਹਾਈਕਰਾਸ ਤੱਕ ਟੋਯੋਟਾ ਦੀਆਂ ਹਾਈਬਿ੍ਰਡ ਕਾਰਾਂ ਨੂੰ ਭਾਰਤੀ ਗਾਹਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.