Sunday, 14 June 2026

ਪੀਐਮ ਮੋਦੀ ਨੇ ਕਿਹਾ : ਦੇਸ਼ ਅੱਤਵਾਦੀਆਂ ਦਾ ਪੂਰੀ ਤਾਕਤ ਨਾਲ ਕਰੇਗਾ ਸਾਹਮਣਾ

ਨਵੀਂ ਦਿੱਲੀ/ਬਿਊਰੋ ਨਿਊਜ਼

ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਨੂੰ ਅੱਜ 22 ਅਪ੍ਰੈਲ ਨੂੰ ਇਕ ਸਾਲ ਹੋ ਗਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਭਾਵੁਕ ਸੰਦੇਸ਼ ਸਾਂਝਾ ਕੀਤਾ ਹੈ। ਇਸ ਸੰਦੇਸ਼ ਰਾਹੀਂ ਪੀਐਮ ਮੋਦੀ ਨੇ ਪਹਿਲਗਾਮ ਹਮਲੇ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਭਿਆਨਕ ਹਮਲੇ ਵਿਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਭਾਰਤ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਅੱਗੇ ਨਹੀਂ ਝੁਕੇਗਾ। ਉਨ੍ਹਾਂ ਦੁਹਰਾਇਆ ਕਿ ਅੱਤਵਾਦੀਆਂ ਦੀਆਂ ਸਾਜ਼ਿਸ਼ਾਂ ਕਦੇ ਵੀ ਸਫਲ ਨਹੀਂ ਹੋਣਗੀਆਂ ਅਤੇ ਦੇਸ਼ ਉਨ੍ਹਾਂ ਦਾ ਪੂਰੀ ਤਾਕਤ ਨਾਲ ਸਾਹਮਣਾ ਕਰੇਗਾ। ਦੱਸਣਯੋਗ ਹੈ ਕਿ 22 ਅਪ੍ਰੈਲ 2025 ਨੂੰ ਅੱਤਵਾਦੀਆਂ ਨੇ ਬੈਸਰਨ ਘਾਟੀ ਵਿਚ ਘੁੰਮਣ ਪਹੁੰਚੇ ਸੈਲਾਨੀਆਂ ’ਤੇ ਅੰਧਾਧੁੰਦ ਗੋਲੀਬਾਰੀ ਕਰ ਦਿੱਤੀ ਸੀ ਅਤੇ ਇਸ ਹਮਲੇ ਵਿਚ 26 ਵਿਅਕਤੀਆਂ ਦੀ ਜਾਨ ਚਲੇ ਗਈ ਸੀ।

Apple Inc. ਦੇ ਸਭ ਤੋਂ ਸਸਤੇ ਮੈਕਬੁੱਕ—MacBook Neo ਲਈ ਕਾਫੀ ਜ਼ਿਆਦਾ ਡਿਮਾਂਡ ਦੇਖਣ ਨੂੰ ਮਿਲੀ ਹੈ। ਭਾਰਤ ਵਿੱਚ Apple Inc. ਦੀ ਆਫ਼ਿਸੀਅਲ ਵੈਬਸਾਈਟ ‘ਤੇ MacBook Neo ਹੁਣ ਖਰੀਦਣ ਲਈ ਉਪਲਬਧ ਨਹੀਂ ਹੈ ਅਤੇ ਇਹ ਆਉਟ ਆਫ ਸਟਾਕ ਹੋ ਗਿਆ ਹੈ। ਦੁਨੀਆ ਦੇ ਹੋਰ ਦੇਸ਼ਾਂ ਤੋਂ ਵੀ ਇਸ ਗੈਜਟ ਨੂੰ ਲੈ ਕੇ ਇਨ੍ਹਾਂ ਹੀ ਖ਼ਬਰਾਂ ਆ ਰਹੀਆਂ ਹਨ। ਕੁਝ ਦਿਨ ਪਹਿਲਾਂ ਰਿਪੋਰਟ ਆਈ ਸੀ ਕਿ Apple Inc. ਕੋਲ A18 Pro ਚਿਪਸੈੱਟ ਦੀ ਘਾਟ ਹੋ ਰਹੀ ਹੈ, ਜੋ MacBook Neo ਵਿੱਚ ਵਰਤੀ ਜਾਂਦੀ ਹੈ। ਇਸ ਕਰਕੇ ਨਿਓ ਦੇ ਆਰਡਰਾਂ ਵਿੱਚ ਦੇਰੀ ਵੀ ਹੋ ਰਹੀ ਸੀ।

National Stock Exchange of India (NSE) ਦੀ ਲਿਸਟਿੰਗ ਨਾਲ ਘੱਟੋ-ਘੱਟ ਤਿੰਨ ਸਰਕਾਰੀ ਬੀਮਾ ਕੰਪਨੀਆਂ ਨੂੰ ਵੱਡਾ ਲਾਭ ਹੋ ਸਕਦਾ ਹੈ। National Insurance Company, Oriental Insurance Company ਅਤੇ United India Insurance Company ਕੋਲ NSE ਦੇ ਲਗਭਗ 75 ਮਿਲੀਅਨ ਸ਼ੇਅਰ ਹਨ।
ਜੇਕਰ ਪ੍ਰਤੀ ਸ਼ੇਅਰ ਲਿਸਟਿੰਗ ਕੀਮਤ 1,500 ਰੁਪਏ ਰਹਿੰਦੀ ਹੈ, ਤਾਂ ਇਹ ਤਿੰਨ ਕੰਪਨੀਆਂ ਨੂੰ ਮਿਲ ਕੇ ਲਗਭਗ 11,500 ਤੋਂ 12,000 ਕਰੋੜ ਰੁਪਏ ਤੱਕ ਦੀ ਰਕਮ ਮਿਲ ਸਕਦੀ ਹੈ।
ਇਸਦਾ ਮਤਲਬ ਹੈ ਕਿ ਹਰ ਇੱਕ ਕੰਪਨੀ ਨੂੰ ਲਗਭਗ 4,500 ਕਰੋੜ ਰੁਪਏ ਮਿਲਣ ਦੀ ਸੰਭਾਵਨਾ ਹੈ, ਜਿਸ ਨਾਲ ਉਨ੍ਹਾਂ ਦੀ ਸਾਲਵੇਂਸੀ ਪੋਜ਼ੀਸ਼ਨ ਕਾਫ਼ੀ ਮਜ਼ਬੂਤ ਹੋ ਜਾਵੇਗੀ।

ਇਲੈਕਟ੍ਰਿਕ ਵਾਹਨ ਅੱਜਕੱਲ੍ਹ ਕਾਫੀ ਲੋਕਪ੍ਰਿਯ ਹੋ ਰਹੇ ਹਨ। ਮਾਰਕੀਟ ਵਿੱਚ ਹੁਣ ਸਿਰਫ ਕਾਰਾਂ ਹੀ ਨਹੀਂ, ਸਗੋਂ ਇਲੈਕਟ੍ਰਿਕ ਟਰੱਕ ਅਤੇ ਬੱਸਾਂ ਵੀ ਆ ਰਹੀਆਂ ਹਨ। ਸਵੀਡਨ ਦੀ ਮਸ਼ਹੂਰ ਆਟੋਮੋਬਾਈਲ ਕੰਪਨੀ Volvo ਨੇ ਆਪਣੇ ਪ੍ਰਸਿੱਧ ਮਾਡਲ FH, FM ਅਤੇ FMX Electric ਦੇ ਨਵੇਂ ਵਰਜ਼ਨ ਲਾਂਚ ਕੀਤੇ ਹਨ।
ਇਹਨਾਂ ਟਰੱਕਾਂ ਦੀ ਰੇਂਜ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਇਹ ਭਾਰੀ-ਭਰਕਮ ਟਰੱਕ ਇੱਕ ਵਾਰ ਚਾਰਜ ਕਰਨ ‘ਤੇ ਲਗਭਗ 700 ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਸਕਦੇ ਹਨ। ਨਾਲ ਹੀ, ਇਹਨਾਂ ਦੀ ਲੋਡ ਢੋਣ ਦੀ ਸਮਰੱਥਾ ਵੀ ਕਾਫੀ ਵਧੀਆ ਹੈ। ਇਹਨਾਂ ਨੂੰ ਵੱਡੇ ਭਾਰ ਨਾਲ ਲੰਮੀ ਦੂਰੀ ਤੈਅ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਟਰੱਕ ਸਿਰਫ 45 ਮਿੰਟ ਵਿੱਚ 80% ਤੱਕ ਚਾਰਜ ਹੋ ਸਕਦੇ ਹਨ।

ਮਹਾਰਾਸ਼ਟਰ - ਛੱਤੀਸਗੜ੍ਹ ’ਚ ਟਰੈਫਿਕ ਪੁਲਿਸ ਦੀ ਡਿਊਟੀ ਦਾ ਸਮਾਂ ਬਦਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਤੇਜ਼ ਗਰਮੀ ਜਾਰੀ ਹੈ। ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਉਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਉੜੀਸਾ ਅਤੇ ਦਿੱਲੀ ਵਿਚ ਕਈ ਥਾਈਂ ਪਾਰਾ 44 ਡਿਗਰੀ ਸੈਲੀਸੀਅਸ ਤੋਂ ਵੀ ਪਾਰ ਪਹੁੰਚ ਗਿਆ ਹੈ ਅਤੇ ਕਈ ਥਾਈਂ ਲੂ ਦਾ ਵੀ ਅਲਰਟ ਹੈ। ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਪਹਿਲੀ ਵਾਰ ਰਾਤ ਸਮੇਂ ਵੀ ਲੂ ਚੱਲਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸਦੇ ਚੱਲਦਿਆਂ ਭੋਪਾਲ, ਛਿੰਦਵਾੜਾ, ਗਵਾਲੀਅਰ ਅਤੇ ਛਤਰਪੁਰ ਸਣੇ 16 ਜ਼ਿਲ੍ਹਿਆਂ ਵਿਚ ਲੂ ਚੱਲਣ ਦੇ ਅਸਾਰ ਹਨ। ਉਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਪਾਰਾ 44.4 ਡਿਗਰੀ ਸੈਲਸੀਅਸ ਰਿਹਾ ਅਤੇ ਦੇਸ਼ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ। ਛੱਤੀਸਗੜ੍ਹ ਵਿਚ ਅਜਿਹੀ ਗਰਮੀ ਨੂੰ ਦੇਖਦਿਆਂ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਟਰੈਫਿਕ ਸਿਗਨਲ ਬੰਦ ਕਰ ਦਿੱਤੇ ਗਏ ਹਨ ਤਾਂ ਕਿ ਲੋਕਾਂ ਨੂੰ ਚੌਕਾਂ ’ਤੇ ਧੁੱਪ ਵਿਚ ਖੜ੍ਹੇ ਨਾ ਰਹਿਣਾ ਪਵੇ।

ਮਿਡਲ ਈਸਟ ਵਿੱਚ ਜੰਗ ਦੇ ਕਾਰਨ ਪ੍ਰਭਾਵਿਤ ਹੋਈ LPG (Liquefied Petroleum Gas) ਸਪਲਾਈ ਚੇਨ ਨੂੰ ਮੁੜ ਸਧਾਰਨ ਹੋਣ ਵਿੱਚ 3 ਤੋਂ 4 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ Money control ਦੇ ਮੁਤਾਬਕ, ਹਾਲੇ ਇਹ ਸਪਸ਼ਟ ਨਹੀਂ ਕਿ ਉਤਪਾਦਨ ਨੂੰ ਕਿੰਨਾ ਨੁਕਸਾਨ ਹੋਇਆ ਹੈ ਭਾਰਤ ਆਪਣੀ LPG ਦੀ ਲੋੜ ਲਈ ਕਾਫੀ ਹੱਦ ਤੱਕ ਪੱਛਮੀ ਏਸ਼ੀਆ ‘ਤੇ ਨਿਰਭਰ ਹੈ ਹਾਲੀਆ Iran–Israel conflict 2026 ਅਤੇ ਅਮਰੀਕਾ-ਇਜ਼ਰਾਇਲ ਅਤੇ ਇਰਾਨ ਦੇ ਵਿਚਕਾਰ ਤਣਾਅ, ਖਾਸ ਕਰਕੇ Strait of Hormuz ਦੇ ਬੰਦ ਹੋਣ ਅਤੇ ਇਰਾਨ ਵੱਲੋਂ ਐਨਰਜੀ ਇੰਫ੍ਰਾਸਟ੍ਰਕਚਰ ‘ਤੇ ਹਮਲਿਆਂ ਕਾਰਨ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। 

 

 

ਸ਼ੇਅਰ ਬਾਜ਼ਾਰ ਵਿੱਚ ਮਲਟੀਬੈਗਰ ਸਟਾਕਾਂ ਦੀ ਕੋਈ ਘਾਟ ਨਹੀਂ ਹੈ। ਕੁਝ ਸਟਾਕ ਲੰਬੇ ਸਮੇਂ ਵਿੱਚ ਨਿਵੇਸ਼ਕਾਂ ਨੂੰ ਵਧੀਆ ਮੁਨਾਫ਼ਾ ਦਿੰਦੇ ਹਨ, ਜਦਕਿ ਕੁਝ ਅਜਿਹੇ ਵੀ ਹੁੰਦੇ ਹਨ ਜੋ ਥੋੜ੍ਹੇ ਸਮੇਂ ਵਿੱਚ ਹੀ ਨਿਵੇਸ਼ਕਾਂ ਨੂੰ ਕਰੋੜਪਤੀ ਬਣਾ ਦਿੰਦੇ ਹਨ। ਇਸੇ ਤਰ੍ਹਾਂ ਦਾ ਇੱਕ ਪੈਨੀ ਸਟਾਕ ਹੈ Huzur Multi Projects Ltd, ਜਿਸਨੇ ਪਿਛਲੇ 6 ਸਾਲਾਂ ਵਿੱਚ ਨਿਵੇਸ਼ਕਾਂ ਨੂੰ 23000% ਤੋਂ ਵੀ ਵੱਧ ਦਾ ਸ਼ਾਨਦਾਰ ਰਿਟਰਨ ਦਿੱਤਾ ਹੈ।ਕਦੇ ਕੇਵਲ 13 ਪੈਸਿਆਂ 'ਤੇ ਟ੍ਰੇਡ ਕਰਨ ਵਾਲੇ ਇਸ ਸ਼ੇਅਰ ਨੇ ਨਿਵੇਸ਼ਕਾਂ ਨੂੰ ਮਾਲਾਮਾਲ ਕਰ ਦਿੱਤਾ। ਜਿਨ੍ਹਾਂ ਨੇ ਇਸ ਵਿੱਚ ਸ਼ੁਰੂਆਤੀ ਦੌਰ ਵਿੱਚ ਨਿਵੇਸ਼ ਕੀਤਾ ਸੀ, ਉਹ ਅੱਜ ਕਰੋੜਪਤੀ ਬਣ ਚੁੱਕੇ ਹਨ। ਹਾਲਾਂਕਿ, ਪਿਛਲੇ ਇੱਕ ਸਾਲ ਤੋਂ ਇਸ ਸ਼ੇਅਰ ਵਿੱਚ ਲਗਾਤਾਰ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ ਅਤੇ ਇਹ ਆਪਣੇ ਉੱਚ ਸਤਰਾਂ ਤੋਂ ਕਾਫ਼ੀ ਹੱਦ ਤੱਕ ਟੁੱਟ ਚੁੱਕਾ ਹੈ। ਇਸ ਲਈ ਹੁਣ ਨਿਵੇਸ਼ ਕਰਨ ਤੋਂ ਪਹਿਲਾਂ ਸਾਵਧਾਨੀ ਬਰਤਣੀ ਜ਼ਰੂਰੀ ਹੈ।

ਕਾਰੋਬਾਰੀ ਸਾਲ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ Tata Motors ਆਪਣੀ ਪੈਸੇਂਜਰ ਵਾਹਨ ਰੇਂਜ ‘ਤੇ ਗਾਹਕਾਂ ਨੂੰ ਖਿੱਚਣ ਲਈ ਆਕਰਸ਼ਕ ਆਫਰ ਲੈ ਕੇ ਆਈ ਹੈ ਅਪ੍ਰੈਲ 2026 ਵਿੱਚ ਕੰਪਨੀ ਆਪਣੀਆਂ ਹੈਚਬੈਕ, ਸੈਡਾਨ ਅਤੇ SUV ਸੈਗਮੈਂਟ ਦੀਆਂ ਕਈ ਗੱਡੀਆਂ ‘ਤੇ ਕੁੱਲ 55,000 ਰੁਪਏ ਤੱਕ ਦੀ ਛੂਟ ਦੇ ਰਹੀ ਹੈ ਇਹ ਆਫਰ ਖਾਸ ਤੌਰ ‘ਤੇ ਉਹਨਾਂ ਗਾਹਕਾਂ ਲਈ ਮਹੱਤਵਪੂਰਨ ਹੈ, ਜੋ ਨਵੇਂ ਫਾਇਨੈਂਸ਼ਲ ਸਾਲ ਦੀ ਸ਼ੁਰੂਆਤ ‘ਚ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਕੰਪਨੀ ਦੇ ਮੁਤਾਬਕ ਇਹ ਆਫਰ ICE ਯਾਨੀ ਪੈਟਰੋਲ, ਡੀਜ਼ਲ ਅਤੇ CNG ਮਾਡਲਾਂ ‘ਤੇ ਲਾਗੂ ਹਨ ਇਸ ਵਿੱਚ Tiago, Altroz, Tigor, Nexon, Curvv, Harrier ਅਤੇ Safari ਵਰਗੇ ਮਾਡਲ ਸ਼ਾਮਲ ਹਨ

ਕ੍ਰਿਪਟੋਕਰੰਸੀ ਬਾਜ਼ਾਰ ਵਿੱਚ ਫਿਰ ਤੋਂ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਗਲੋਬਲ ਕ੍ਰਿਪਟੋ ਮਾਰਕੀਟ ਕੈਪ ਵਿੱਚ 1.30% ਤੋਂ ਵੱਧ ਦੀ ਕਮੀ ਆਈ ਹੈ। ਇਸ ਗਿਰਾਵਟ ਦਾ ਅਸਰ Bitcoin ਅਤੇ Ethereum ਸਮੇਤ ਹੋਰ ਕ੍ਰਿਪਟੋਜ਼ ਜਿਵੇਂ ਹਾਇਪਰਲਿਕਵਿਡ ਅਤੇ ਪਾਈ ਨੈਟਵਰਕ ਕੌਇਨ 'ਤੇ ਵੀ ਪਿਆ ਹੈ। ਇਸਦੇ ਬਾਵਜੂਦ ਕੁਝ ਕ੍ਰਿਪਟੋਕਰੰਸੀਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਵਿੱਚੋਂ ਇੱਕ ਹੈ Genius Terminal, ਜਿਸਨੇ ਸਿਰਫ 7 ਦਿਨਾਂ ਵਿੱਚ ਹੀ ਨਿਵੇਸ਼ਕਾਂ ਨੂੰ 200% ਤੋਂ ਵੱਧ ਦਾ ਰਿਟਰਨ ਦੇ ਕੇ ਹੈਰਾਨ ਕਰ ਦਿੱਤਾ ਹੈ। ਸੋਮਵਾਰ ਸਵੇਰੇ ਲਗਭਗ 9:30 ਵਜੇ ਗਲੋਬਲ ਕ੍ਰਿਪਟੋ ਮਾਰਕੀਟ ਕੈਪ 2.52 ਟ੍ਰਿਲੀਅਨ ਡਾਲਰ ਦੇ ਆਸ-ਪਾਸ ਸੀ। ਇਸਦੇ ਨਾਲ ਹੀ ਫੀਅਰ ਐਂਡ ਗ੍ਰੀਡ ਇੰਡੈਕਸ ਵਿੱਚ ਹਲਕਾ ਸੁਧਾਰ ਆਇਆ ਹੈ ਅਤੇ ਇਹ 51 ਦੇ ਪੱਧਰ 'ਤੇ ਪਹੁੰਚ ਗਿਆ ਹੈ। ਹਾਲਾਂਕਿ, ਪਿਛਲੇ ਹਫ਼ਤੇ ਨਾਲ ਤੁਲਨਾ ਕਰੀਏ ਤਾਂ ਮਾਰਕੀਟ ਵਿੱਚ ਕੁਝ ਕਮਜ਼ੋਰੀ ਅਜੇ ਵੀ ਬਣੀ ਹੋਈ ਹੈ।

ਕਾਂਗਰਸ ਨੇ ਕਿਹਾ : ਸਰਕਾਰ ਮਹਿਲਾਵਾਂ ਦੇ ਰਾਖਵੇਂਕਰਨ ਨੂੰ ਰੋਕਣ ਲਈ ਹੱਦਬੰਦੀ ਬਿੱਲ ਲਿਆਈ
ਨਵੀਂ ਦਿੱਲੀ/ਬਿਊਰੋ ਨਿਊਜ਼  
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਰਾਖਵੇਂਕਰਨ ਨੂੰ ਲੈ ਕੇ ਲੋਕ ਸਭਾ ਵਿਚ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਮਹਿਲਾ ਰਾਖਵੇਂਕਰਨ ਬਿੱਲ ਨਾਲ ਸਬੰਧਤ ਸੋਧਾਂ ਬਾਰੇ ਕਿਹਾ ਹੈ ਕਿ ਜਦੋਂ ਵੀ ਸਾਡੇ ਦੇਸ਼ ਵਿਚ ਚੋਣਾਂ ਆਈਆਂ ਹਨ, ਉਸ ਸਮੇਂ ਜਿਸ ਨੇ ਵੀ ਮਹਿਲਾਵਾਂ ਲਈ ਇਸ ਅਧਿਕਾਰ ਦਾ ਵਿਰੋਧ ਕੀਤਾ ਹੈ, ਉਸ ਨੂੰ ਸਭ ਤੋਂ ਮਾੜੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਸ਼ਟਰ ਦੇ ਜੀਵਨ ਵਿਚ ਕੁਝ ਅਜਿਹੇ ਪਲ ਆਉਂਦੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਮਜ਼ਬੂਤ ਵਿਰਾਸਤ ਤਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਮਹਿਲਾ ਰਾਖਵੇਂਕਰਨ ਬਿੱਲ ’ਤੇ ਚਰਚਾ ਦਾ ਇਹ ਸਮਾਂ ਭਾਰਤੀ ਸੰਸਦ ਦੇ ਇਤਿਹਾਸ ਵਿਚ ਅਜਿਹਾ ਹੀ ਸੁਨਹਿਰੀ ਪਲ ਹੈ। ਮੋਦੀ ਨੇ ਕਿਹਾ ਕਿ ਅਸੀਂ ਕਿਸਮਤ ਵਾਲੇ ਹਾਂ ਕਿ ਸਾਨੂੰ ਨਵੀਂ ਨੀਤੀ ਬਣਾਉਣ ਅਤੇ ਭਾਰਤੀ ਲੋਕਤੰਤਰ ਦੀ ਵਿਕਾਸ ਯਾਤਰਾ ਵਿਚ ਨਵਾਂ ਅਧਿਆਏ ਜੋੜਨ ਦਾ ਮੌਕਾ ਮਿਲਿਆ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਮਹਿਲਾਵਾਂ ਦੇ ਰਾਖਵੇਂਕਰਨ ਨੂੰ ਰੋਕਣ ਲਈ ਹੱਦਬੰਦੀ ਬਿੱਲ ਲਿਆਈ ਹੈ। ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਨੇ ਕਿਹਾ ਕਿ ਹੁਣ ਭਾਰਤੀ ਜਨਤਾ ਪਾਰਟੀ ਨਾਰੀ ਨੂੰ ਨਾਅਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮਹਿਲਾ ਰਾਖਵਾਂਕਰਨ ਬਿੱਲ ’ਤੇ ਚਰਚਾ ਕਰਨ ਲਈ ਅੱਜ 16 ਅਤੇ ਭਲਕੇ 17 ਅਪ੍ਰੈਲ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ।  

100 ਫੁੱਟ ਡੂੰਘੀ ਖੱਡ ’ਚ ਡਿਗੀ ਬੱਸ

ਜੰਮੂ/ਬਿਊਰੋ ਨਿਊਜ਼  

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਅੱਜ ਸੋਮਵਾਰ ਨੂੰ ਇੱਕ ਬੱਸ ਦੇ ਪਹਾੜੀ ਤੋਂ ਹੇਠਾਂ ਡਿੱਗਣ ਕਾਰਨ 22 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀ ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 10 ਵਜੇ ਦੇ ਕਰੀਬ ਰਾਮਨਗਰ ਇਲਾਕੇ ਦੇ ਪਿੰਡ ਕਗੋਟ ਨੇੜੇ ਇੱਕ ਅੰਨ੍ਹੇ ਮੋੜ ’ਤੇ ਵਾਪਰਿਆ। ਸਥਾਨਕ ਲੋਕਾਂ ਨੇ ਸਭ ਤੋਂ ਪਹਿਲਾਂ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਮਲਬੇ ਵਿੱਚੋਂ ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਊਧਮਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਪ੍ਰੇਮ ਸਿੰਘ ਚਿੱਬ ਨੇ ਕਿਹਾ ਕਿ ਇਹ ਸਾਡੇ ਊਧਮਪੁਰ ਜ਼ਿਲ੍ਹੇ ਲਈ ਬਹੁਤ ਦੁਖਦਾਈ ਖਬਰ ਹੈ। ਇਹ ਬੱਸ ਰਾਮਨਗਰ ਤੋਂ ਊਧਮਪੁਰ ਜਾ ਰਹੀ ਸੀ। ਇਸੇ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਇਸ ਸੜਕ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੜਕ ਹਾਦਸੇ ਵਿਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਕਾਨੂੰਨ ਮੰਤਰੀ ਮੇਘਵਾਲ ਨੇ ਕਿਹਾ : 272 ਸੀਟਾਂ ਹੋਣਗੀਆਂ ਮਹਿਲਾਵਾਂ ਲਈ ਰਾਖਵੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲੋਕ ਸਭਾ ਵਿਚ ਸਪੱਸ਼ਟ ਕੀਤਾ ਕਿ ਨਵੇਂ ਪ੍ਰਸਤਾਵਿਤ ਕਾਨੂੰਨ ਤਹਿਤ ਹੇਠਲੇ ਸਦਨ ਦੀ ਕੁੱਲ ਸਮਰੱਥਾ ਵਧਾ ਕੇ 815 ਕੀਤੀ ਜਾਵੇਗੀ। ਇਨ੍ਹਾਂ ਵਿਚੋਂ 272 ਸੀਟਾਂ ਮਹਿਲਾਵਾਂ ਲਈ ਰਾਖਵੀਆਂ ਹੋਣਗੀਆਂ। ਮਹਿਲਾ ਰਾਖਵਾਂਕਰਨ ਕਾਨੂੰਨ ਅਤੇ ਹੱਦਬੰਦੀ ਸਬੰਧੀ ਬਿੱਲਾਂ ’ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਨਵੀਂ ਵਿਵਸਥਾ ਨਾਲ ਨਾ ਤਾਂ ਪੁਰਸ਼ ਮੈਂਬਰਾਂ ਦੇ ਹਿੱਤ ਪ੍ਰਭਾਵਿਤ ਹੋਣਗੇ ਅਤੇ ਨਾ ਹੀ ਕਿਸੇ ਸੂਬੇ ਦੀ ਨੁਮਾਇੰਦਗੀ ਵਿਚ ਕੋਈ ਕਮੀ ਆਵੇਗੀ। ਮੇਘਵਾਲ ਨੇ ਸਦਨ ਨੂੰ ਦੱਸਿਆ ਕਿ 815 ਵਿਚੋਂ 272 ਸੀਟਾਂ ਦਾ ਅੰਕੜਾ ਸਿੱਧੇ ਤੌਰ ’ਤੇ ਮਹਿਲਾਵਾਂ ਲਈ 33 ਫੀਸਦੀ ਰਾਖਵਾਂਕਰਨ ਦੇ ਫਾਰਮੂਲੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੀਟਾਂ ਦੀ ਗਿਣਤੀ ਵਿਚ ਕਰੀਬ 50 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ, ਜੋ ਰਾਖਵਾਂਕਰਨ ਲਾਗੂ ਹੋਣ ’ਤੇ ਕਿਸੇ ਵੀ ਧਿਰ ਨੂੰ ਨੁਕਸਾਨ ਮਹਿਸੂਸ ਨਾ ਹੋਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮਹਿਲਾ ਕੋਟੇ ਦੇ ਅੰਦਰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਮਹਿਲਾਵਾਂ ਲਈ ‘ਅੰਦਰੂਨੀ ਰਾਖਵਾਂਕਰਨ’ ਦੀ ਵਿਵਸਥਾ ਵੀ ਹੋਵੇਗੀ, ਜੋ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੋਵਾਂ ’ਤੇ ਲਾਗੂ ਹੋਵੇਗੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.