Sunday, 14 June 2026

ਫੌਜ ਵਲੋਂ ਪੈਦਲ ਮਾਰਗ ਤੋਂ ਬਰਫ ਹਟਾਉਣ ਦਾ ਕੰਮ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼  
ਉਤਰਾਖੰਡ ’ਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ 23 ਮਈ ਨੂੰ ਸ਼ੁਰੂ ਹੋ ਰਹੀ ਹੈ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਲੈ ਕੇ ਚਮੋਲੀ ਪ੍ਰਸ਼ਾਸਨ ਅਤੇ ਗੁਰਦੁਆਰਾ ਟਰੱਸਟ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸਦੇ ਚੱਲਦਿਆਂ ਭਾਰਤੀ ਫੌਜ ਅਤੇ ਗੁਰਦੁਆਰਾ ਟਰੱਸਟ ਦੇ ਸੇਵਾਦਾਰਾਂ ਨੇ ਅਰਦਾਸ ਕਰਨ ਉਪਰੰਤ ਪੈਦਲ ਮਾਰਗ ਤੋਂ ਬਰਫ ਹਟਾਉਣ ਦੀ ਮੁਹਿੰਮ ਰਸਮੀ ਤੌਰ ’ਤੇ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਗੁਰਦੁਆਰਾ ਸ੍ਰੀ ਹੇਮੁਕੰਟ ਸਾਹਿਬ ਕਿਵਾੜ 23 ਮਈ ਨੂੰ ਖੋਲ੍ਹੇ ਜਾਣੇ ਹਨ, ਜਦੋਂ ਕਿ ਪਹਿਲਾ ਜਥਾ 20 ਮਈ ਨੂੰ ਰਿਸੀਕੇਸ਼ ਤੋਂ ਰਵਾਨਾ ਹੋਵੇਗਾ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਹਰ ਸਾਲ ਦੇਸ਼ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚਦੇ ਹਨ।

ਨਿਤੀਸ਼ ਕੁਮਾਰ ਨੇ ਸੀਐਮ ਅਹੁਦੇ ਤੋਂ ਦਿੱਤਾ ਅਸਤੀਫਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸਮਰਾਟ ਚੌਧਰੀ ਬਿਹਾਰ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਨ੍ਹਾਂ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ ਅਤੇ ਚੌਧਰੀ ਭਲਕੇ 15 ਅਪ੍ਰੈਲ ਨੂੰ ਸੀਐਮ ਅਹੁਦੇ ਦੀ ਸਹੁੰ ਚੁੱਕ ਲੈਣਗੇ। ਧਿਆਨ ਰਹੇ ਕਿ ਨਿਤੀਸ਼ ਕੁਮਾਰ ਨੇ ਸੀਐਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਹੁਣ ਨਵੀਂ ਸਰਕਾਰ ਬਿਹਾਰ ਦਾ ਕੰਮਕਾਜ ਦੇਖੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਸਰਕਾਰ ਨੂੰ ਮੇਰਾ ਪੂਰਾ ਸਹਿਯੋਗ ਰਹੇਗਾ। ਨਿਤੀਸ਼ ਨੇ ਕਿਹਾ ਕਿ ਅੱਗੇ ਵੀ ਬਹੁਤ ਚੰਗਾ ਕੰਮ ਹੋਵੇਗਾ ਅਤੇ ਬਿਹਾਰ ਬਹੁਤ ਅੱਗੇ ਵਧੇਗਾ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਨੇ ਲੰਘੀ 10 ਅਪ੍ਰੈਲ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਸੀ।

Employees' Provident Fund Organisation (EPFO) ਦੇ ਨਿਯਮਾਂ ਵਿੱਚ ਆਉਣ ਵਾਲੇ ਕਈ ਮਜ਼ਦੂਰ ਹੁਣ ਇਸ ਦੇ ਦਾਇਰੇ ਤੋਂ ਬਾਹਰ ਹੋ ਸਕਦੇ ਹਨਵਰਕਰਾਂ ਦੇ ਪ੍ਰੋਟੈਸਟ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਘੱਟੋ-ਘੱਟ ਤਨਖਾਹ ਵਿੱਚ ਵਾਧਾ ਕੀਤਾ ਹੈ EPFO ਵਿੱਚ ਲਾਜ਼ਮੀ ਯੋਗਦਾਨ ਲਈ ਮੂਲ ਤਨਖਾਹ ਦੀ ਸੀਮਾ ਇਸ ਵੇਲੇ 15,000 ਰੁਪਏ ਹੈ ਪਰ ਗਾਜੀਆਬਾਦ ਅਤੇ ਗੌਤਮ ਬੁੱਧ ਨਗਰ ਵਿੱਚ 1 ਅਪ੍ਰੈਲ ਤੋਂ ਸੈਮੀ-ਸਕਿਲਡ ਅਤੇ ਸਕਿਲਡ ਵਰਕਰਾਂ ਦੀ ਤਨਖਾਹ 15,000 ਰੁਪਏ ਤੋਂ ਵੱਧ ਹੋ ਚੁੱਕੀ ਹੈ ਇਸੇ ਤਰ੍ਹਾਂ ਹਰਿਆਣਾ ਵਿੱਚ ਅਨਸਕਿਲਡ ਵਰਕਰਾਂ ਲਈ ਘੱਟੋ-ਘੱਟ ਬੇਸਿਕ ਤਨਖਾਹ 15,220 ਰੁਪਏ ਹੋ ਗਈ ਹੈ, ਜਿਸ ਨਾਲ ਉਹ ਵੀ EPFO ਦੇ ਦਾਇਰੇ ਤੋਂ ਬਾਹਰ ਹੋ ਸਕਦੇ ਹਨ

ਪੱਛਮੀ ਬੰਗਾਲ ਸਣੇ 5 ਸੂਬਿਆਂ ਦੀਆਂ ਚੋਣਾਂ ਤੋਂ ਬਾਅਦ ਵਧ ਸਕਦੀਆਂ ਹਨ ਤੇਲ ਦੀਆਂ ਕੀਮਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਰਕੇ ਭਾਰਤ ਵਿਚ ਪੈਟਰੋਲ 18 ਅਤੇ ਡੀਜ਼ਲ 35 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਪੱਛਮੀ ਏਸ਼ੀਆ ਵਿਚ ਵਧਦੇ ਤਣਾਅ ਅਤੇ ਇਜ਼ਰਾਈਲ-ਇਰਾਨ ਦਰਮਿਆਨ ਜੰਗੀ ਹਾਲਾਤ ਕਾਰਨ ਭਾਰਤ ਵਿਚ ਤੇਲ ਦੀਆਂ ਕੀਮਤਾਂ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਸਰਕਾਰੀ ਤੇਲ ਕੰਪਨੀਆਂ ਨੇ ਅਪਰੈਲ 2022 ਤੋਂ ਕੀਮਤਾਂ ਸਥਿਰ ਰੱਖੀਆਂ ਹੋਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਘਾਟਾ ਸਹਿਣਾ ਪੈ ਰਿਹਾ ਹੈ। ਮਿਲ ਰਹੀ ਜਾਣਕਾਰੀ ਮੁਤਾਬਕ ਇਸ ਵੇਲੇ ਕੰਪਨੀਆਂ ਨੂੰ ਪੈਟਰੋਲ ’ਤੇ 18 ਰੁਪਏ ਅਤੇ ਡੀਜ਼ਲ ’ਤੇ 35 ਰੁਪਏ ਪ੍ਰਤੀ ਲੀਟਰ ਦਾ ਨੁਕਸਾਨ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੱਛਮੀ ਬੰਗਾਲ ਸਣੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ।  

VinFast ਨੇ ਭਾਰਤ ਵਿੱਚ ਆਪਣੀ ਨਵੀਂ 7-ਸੀਟਰ ਇਲੈਕਟ੍ਰਿਕ VF MPV 7 ਲਾਂਚ ਕਰ ਦਿੱਤੀ ਹੈ ਇਸ ਦੀ ਸ਼ੁਰੂਆਤੀ ਕੀਮਤ 24.49 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ ਇਹ ਕਾਰ ਇੱਕ ਹੀ ਫੁੱਲੀ-ਲੋਡੇਡ ਵੈਰੀਐਂਟ ਵਿੱਚ ਉਪਲਬਧ ਹੈ VF MPV 7 ਇੱਕ ਵਾਰ ਫੁੱਲ ਚਾਰਜ ਕਰਨ ‘ਤੇ ਲਗਭਗ 517 ਕਿਲੋਮੀਟਰ ਤੱਕ ਦੀ ਰੇਂਜ ਦਿੰਦੀ ਹੈ ਕੰਪਨੀ ਨੇ ਇਸ ਦੀ ਪ੍ਰੀ-ਬੁਕਿੰਗ ਪਹਿਲਾਂ ਹੀ 21,000 ਰੁਪਏ ਦੇ ਟੋਕਨ ਅਮਾਊਂਟ ਨਾਲ ਸ਼ੁਰੂ ਕਰ ਦਿੱਤੀ ਸੀ ਅਤੇ ਜਲਦੀ ਹੀ ਇਸ ਦੀ ਡਿਲਿਵਰੀ ਸ਼ੁਰੂ ਹੋਣ ਦੀ ਉਮੀਦ ਹੈ ਇਸ ਮਾਡਲ ਨੂੰ ਤਮਿਲਨਾਡੂ ਦੇ ਥੂਥੁਕੁਡੀ ਵਿੱਚ ਅਸੈਂਬਲ ਕੀਤਾ ਜਾ ਰਿਹਾ ਹੈ

ਨਵੀਂ ਦਿੱਲੀ/ਬਿਊਰੋ ਨਿਊਜ਼
ਲੱਖਾਂ ਸ਼ੇਅਰ ਹੋਲਡਰਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਭਲਕੇ 15 ਅਪ੍ਰੈਲ ਦੀ ਸਵੇਰ 66,180 ਕਰੋੜ ਰੁਪਏ ਦੇ ਸ਼ੇਅਰ ਮਾਰਕੀਟ ਵਿੱਚ ਵਿਕਰੀ ਲਈ ਆ ਸਕਦੇ ਹਨ, ਇਸ ਲਈ ਨਿਵੇਸ਼ਕਾਂ ਨੂੰ ਨਜ਼ਰ ਬਣਾਈ ਰੱਖਣ ਦੀ ਲੋੜ ਹੈ। ਇੱਕ ਲੱਖ ਕਰੋੜ ਮਾਰਕੀਟ ਕੈਪ ਵਾਲੀ ਕੰਪਨੀ ਦੇ ਸ਼ੇਅਰ ਵਿੱਚ ਲਿਸਟਿੰਗ ਤੋਂ ਬਾਅਦ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। 1749 ਰੁਪਏ ਤੋਂ ਘਟ ਕੇ ਇਹ ਸ਼ੇਅਰ ਹੁਣ 1501 ਰੁਪਏ ਦੇ ਕਰੀਬ ਆ ਗਿਆ ਹੈ। ਇੱਕ ਸਾਲ ਵਿੱਚ ਇਹ ਸ਼ੇਅਰ ਕਰੀਬ 5 ਫੀਸਦੀ ਘਟਿਆ ਹੈ, ਜਦਕਿ ਪਿਛਲੇ 5 ਦਿਨਾਂ ਵਿੱਚ ਕਰੀਬ 8 ਫੀਸਦੀ ਦਾ ਵਾਧਾ ਵੀ ਦੇਖਣ ਨੂੰ ਮਿਲਿਆ ਹੈ। ਉਧਰ ਦੂਜੇ ਪਾਸੇ, ਐਫ.ਆਈ.ਆਈ. ਅਤੇ ਡੀ.ਆਈ.ਆਈ. ਨੇ ਆਪਣੀ ਹਿੱਸੇਦਾਰੀ ਵਧਾਈ ਹੈ। ਡੀ.ਆਈ.ਆਈ. ਦੀ ਹਿੱਸੇਦਾਰੀ 4.42 ਫੀਸਦੀ ਤੋਂ ਵਧ ਕੇ 7.15 ਫੀਸਦੀ ਹੋ ਗਈ ਹੈ, ਜਦਕਿ ਐਫ.ਆਈ.ਆਈ. ਦੀ ਹਿੱਸੇਦਾਰੀ 2.86 ਫੀਸਦੀ ਤੋਂ ਵਧ ਕੇ 3 ਫੀਸਦੀ ਹੋ ਗਈ ਹੈ।  

ਆਮ ਆਦਮੀ ਪਾਰਟੀ ਅਤੇ ਰਾਘਵ ਚੱਢਾ ਵਿਚਾਲੇ ਕਲੇਸ਼ ਵਧਿਆ
ਚੰਡੀਗੜ੍ਹ/ਬਿਊਰੋ ਨਿਊਜ਼  
ਆਮ ਆਦਮੀ ਪਾਰਟੀ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਚਾਲੇ ਚੱਲ ਰਿਹਾ ਵਿਵਾਦ ਹੁਣ ਇੱਕ ਨਵੇਂ ਮੋੜ ’ਤੇ ਪਹੁੰਚ ਗਿਆ ਹੈ। ਸਭ ਤੋਂ ਪਹਿਲਾਂ ਪਾਰਟੀ ਨੇ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਉਪਨੇਤਾ ਦੇ ਅਹੁਦੇ ਤੋਂ ਹਟਾਇਆ ਅਤੇ ਹੁਣ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵੀ ਵਾਪਸ ਲੈ ਲਈ ਹੈ। ਇਸ ਘਟਨਾਕ੍ਰਮ ਨੇ ਸਿਆਸੀ ਗਲਿਆਰਿਆਂ ਵਿੱਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਘਵ ਚੱਢਾ ਨੂੰ ਦਿੱਤੀ ਗਈ ਪੰਜਾਬ ਪੁਲਿਸ ਦੀ ਸੁਰੱਖਿਆ ਹਟਾ ਦਿੱਤੀ ਹੈ। ਚੱਢਾ ਨੂੰ ਪੰਜਾਬ ਦੇ ਸਹਿ-ਇੰਚਾਰਜ ਅਤੇ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਇਹ ਸੁਰੱਖਿਆ ਮਿਲੀ ਹੋਈ ਸੀ। ਇਹ ਵੀ ਚਰਚਾ ਚੱਲ ਰਹੀ ਹੈ ਕਿ ਰਾਘਵ ਚੱਢਾ ਨੂੰ ਹੁਣ ਕੇਂਦਰ ਸਰਕਾਰ ਵਲੋਂ ਜੈਡ ਪਲੱਸ ਸੁਰੱਖਿਆ ਦਿੱਤੀ ਜਾ ਸਕਦੀ ਹੈ।  

ਨਵੀਂ ਦਿੱਲੀ/ਬਿਊਰੋ ਨਿਊਜ਼
ਵਰਲਡ ਕਵਾਂਟਮ ਡੇਅ ਦੇ ਮੌਕੇ ’ਤੇ ਭਾਰਤ ਨੂੰ ਟੈਕਨਾਲੋਜੀ ਦੇ ਖੇਤਰ ਵਿੱਚ ਇੱਕ ਵੱਡੀ ਉਪਲਬਧੀ ਮਿਲੀ ਹੈ। ਐਨ ਚੰਦਰਬਾਬੂ ਨਾਇਡੂ  ਨੇ ਆਂਧਰਾ ਪ੍ਰਦੇਸ਼ ਵਿੱਚ ਦੇਸ਼ ਦਾ ਪਹਿਲਾ ਓਪਨ-ਐਕਸੈੱਸ ਕਵਾਂਟਮ ਕੰਪਿਊਟਰ ਟੈਸਟਬੈਡ ਲਾਂਚ ਕੀਤਾ ਹੈ। ਇਹ ਲਾਂਚ ਐਸ.ਆਰ.ਐਮ. ਯੂਨੀਵਰਸਿਟੀ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਕੀਤਾ ਗਿਆ। ਇਸ ਪਹਿਲ ਦੇ ਤਹਿਤ 1 ਐਸ ਅਤੇ 1 ਕਿਊ ਨਾਮ ਦੇ ਦੋ ਆਧੁਨਿਕ ਕਵਾਂਟਮ ਸਿਸਟਮ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਹੁਣ ਰਿਸਰਚਰ, ਸਟਾਰਟਅਪਸ, ਕੰਪਨੀਆਂ ਅਤੇ ਸਿੱਖਿਆ ਸੰਸਥਾਵਾਂ ਇਨ੍ਹਾਂ ਮਸ਼ੀਨਾਂ ਦਾ ਇਸਤੇਮਾਲ ਆਪਣੇ ਪ੍ਰਯੋਗ ਅਤੇ ਸਾਫਟਵੇਅਰ ਟੈਸਟਿੰਗ ਲਈ ਕਰ ਸਕਣਗੇ। ਇਸਦਾ ਮਤਲਬ ਹੈ ਕਿ ਹੁਣ ਕਵਾਂਟਮ ਟੈਕਨਾਲੋਜੀ ਤੱਕ ਪਹੁੰਚ ਸਿਰਫ ਸੀਮਿਤ ਸੰਸਥਾਵਾਂ ਤੱਕ ਨਹੀਂ ਰਹੇਗੀ, ਬਲਕਿ ਇਹ ਸਭ ਲਈ ਖੁੱਲੀ ਹੋਵੇਗੀ।

ਬਿਹਾਰ ’ਚ ਪਹਿਲੀ ਵਾਰ ਸਿੱਧੇ ਤੌਰ ’ਤੇ ਬਣਿਆ ਭਾਜਪਾ ਦਾ ਮੁੱਖ ਮੰਤਰੀ
ਨਵੀਂ ਦਿੱਲੀ/ਬਿਊਰੋ ਨਿਊਜ਼    
ਬਿਹਾਰ ਦੀ ਸਿਆਸਤ ਵਿੱਚ ਅੱਜ ਬੁੱਧਵਾਰ ਨੂੰ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਮਰਾਟ ਚੌਧਰੀ ਨੇ ਸੂਬੇ ਦੇ 24ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਬਿਹਾਰ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਭਗਵਾਂ ਪਾਰਟੀ ਦਾ ਕੋਈ ਆਗੂ ਸਿੱਧੇ ਤੌਰ ’ਤੇ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਇਆ ਹੈ। ਰਾਜ ਭਵਨ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਰਾਜਪਾਲ ਲੈਫਟੀਨੈਂਟ ਜਨਰਲ ਸਈਅਦ ਅਤਾ ਹਸਨੈਨ (ਸੇਵਾਮੁਕਤ) ਨੇ ਚੌਧਰੀ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਮੌਕੇ ਕੌਮੀ ਜਮਹੂਰੀ ਗਠਜੋੜ ਦੀ ਮਜ਼ਬੂਤ ਇਕਜੁੱਟਤਾ ਦੇਖਣ ਨੂੰ ਮਿਲੀ। ਸਮਾਗਮ ਵਿੱਚ ਕੇਂਦਰੀ ਮੰਤਰੀ ਜੇ.ਪੀ. ਨੱਢਾ, ਚਿਰਾਗ ਪਾਸਵਾਨ ਅਤੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਸਮੇਤ ਗਠਜੋੜ ਦੇ ਸਾਰੇ ਵਿਧਾਇਕ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਨੇ ਲੰਘੇ ਕੱਲ੍ਹ ਮੰਗਲਵਾਰ ਨੂੰ ਸੀਐਮ ਅਹੁਦੇ ਤੋਂ ਅਸਤੀਫਾ ਦੇ ਕੇ ਕੈਬਨਿਟ ਭੰਗ ਕਰ ਦਿੱਤੀ ਸੀ, ਜਿਸ ਤੋਂ ਬਾਅਦ ਸੱਤਾ ਦੇ ਨਵੇਂ ਸਮੀਕਰਨ ਬਣੇ ਹਨ। ਨਿਤੀਸ਼ ਕੁਮਾਰ ਹੁਣ ਰਾਜ ਸਭਾ ਮੈਂਬਰ ਵਜੋਂ ਸੇਵਾ ਨਿਭਾਉਣਗੇ।

ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਨੂੰ ਭਾਰਤ ਦੀਆਂ ਮਹਿਲਾਵਾਂ ਦੇ ਨਾਮ ਇਕ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਪੀਐਮ ਮੋਦੀ ਨੇ ਕਿਹਾ ਹੈ ਕਿ ਜੇਕਰ 2029 ਵਿਚ ਲੋਕ ਸਭਾ ਅਤੇ ਵੱਖ-ਵੱਖ ਵਿਧਾਨ ਸਭਾਵਾਂ ਦੀਆਂ ਚੋਣਾਂ ਮਹਿਲਾਵਾਂ ਦੇ ਲਈ ਪੂਰੇ ਰਾਖਵਾਂਕਰਨ ਨਾਲ ਹੁੰਦੀਆਂ ਹਨ ਤਾਂ ਭਾਰਤੀ ਲੋਕਤੰਤਰ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮਹਿਲਾਵਾਂ ਕਈ ਖੇਤਰਾਂ ਵਿਚ ਬਿਹਤਰੀਨ ਕੰਮ ਕਰ ਰਹੀਆਂ ਹਨ ਤਾਂ ਇਹ ਬਿਲਕੁਲ ਸਹੀ ਹੈ ਕਿ ਵਿਧਾਨ ਸਭਾਵਾਂ ਵਿਚ ਵੀ ਉਨ੍ਹਾਂ ਦੀ ਭਾਗੀਦਾਰੀ ਵਧੇ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦੀਆਂ ਧੀਆਂ ਨੂੰ ਹਮੇਸ਼ਾ ਲਈ ਉਸ ਚੀਜ਼ ਦੀ ਉਡੀਕ ਨਹੀਂ ਕਰਨੀ ਚਾਹੀਦੀ, ਜੋ ਉਨ੍ਹਾਂ ਦਾ ਹੱਕ ਹੈ। ਪੀਐਮ ਮੋਦੀ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਦੀ ਨਾਰੀ ਸ਼ਕਤੀ ਨੂੰ ਮੇਰਾ ਪੱਤਰ ਇਹ ਹੈ, ਜੋ ਦਹਾਕਿਆਂ ਤੋਂ ਲਟਕ ਰਹੇ ਵਾਅਦੇ ਨੂੰ ਪੂਰਾ ਕਰਨ ਦੀ ਸਾਡੀ ਵਚਨਵੱਧਤਾ ਨੂੰ ਦੁਹਰਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਸਾਥੀ ਨਾਗਰਿਕਾਂ ਨਾਲ ਇਸ ਵਾਅਦੇ ਨੂੰ ਜਲਦੀ ਹੀ ਹਕੀਕਤ ਵਿਚ ਕਿਵੇਂ ਬਦਲਣਾ ਹੈ, ਉਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਨਿਯਮਾਂ ਵਿਚ ਸੋਧ ਕਰ ਦਿੱਤੀ ਹੈ। ਇਸ ਬਦਲਾਅ ਤੋਂ ਬਾਅਦ ਹੁਣ ਬੋਰਡ ਦੇ ਦੋ ਸਭ ਤੋਂ ਅਹਿਮ ਅਹੁਦਿਆਂ - ਮੈਂਬਰ (ਸਿੰਚਾਈ) ਅਤੇ ਮੈਂਬਰ (ਬਿਜਲੀ) ’ਤੇ ਨਿਯੁਕਤੀ ਲਈ ਸਿਰਫ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਤੱਕ ਹੀ ਸੀਮਤ ਰਹਿਣ ਦੀ ਸ਼ਰਤ ਖਤਮ ਹੋ ਗਈ ਹੈ। ਕੇਂਦਰ ਸਰਕਾਰ ਵਲੋਂ ਬੀਬੀਐਮਬੀ ਨਿਯਮ 1974 ਵਿਚ ਸੋਧ ਕਰਦਿਆਂ ਹੁਣ ਇਨ੍ਹਾਂ ਅਹੁਦਿਆਂ ਲਈ ਯੋਗਤਾ ਦੇ ਨਿਯਮ ਬਦਲ ਦਿੱਤੇ ਗਏ ਹਨ। ਹੁਣ ਨਵੇਂ ਨਿਯਮਾਂ ਅਨੁਸਾਰ ਦੇਸ਼ ਭਰ ਤੋਂ ਕੋਈ ਵੀ ਯੋਗ ਅਧਿਕਾਰੀ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕੇਗਾ। ਬੀਬੀਐਮਬੀ ਵਲੋਂ ਭਰਤੀ ਨਿਯਮਾਂ ਵਿਚ ਕੀਤੀ ਗਈ ਸੋਧ ਖਿਲਾਫ ਬਿਆਨ ਦਿੰਦਿਆਂ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਤਰੀਕੇ ਨਾਲ ਪੰਜਾਬ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ।  

ਮੁੰਬਈ/ਬਿਊਰੋ ਨਿਊਜ਼
ਉਘੀ ਗਾਇਕਾ ਆਸ਼ਾ ਭੌਸਲੇ ਦਾ ਅੰਤਿਮ ਸਸਕਾਰ ਅੱਜ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਧਿਆਨ ਰਹੇ ਕਿ ਆਪਣੀ ਵਿਲੱਖਣ ਆਵਾਜ਼ ਨਾਲ ਹਿੰਦੀ ਪਿੱਠਵਰਤੀ ਗਾਇਨ ਵਿਚ ਵੱਖਰਾ ਮੁਕਾਮ ਹਾਸਲ ਕਰਨ ਵਾਲੀ 92 ਸਾਲਾ ਮਹਾਨ ਗਾਇਕਾ ਦਾ ਲੰਘੇ ਕੱਲ੍ਹ ਐਤਵਾਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਇਲਾਜ ਦੌਰਾਨ ਆਖਰੀ ਸਾਹ ਲਏ। ਆਸ਼ਾ ਭੌਸਲੇ ਨੇ 82 ਸਾਲਾਂ ਦੇ ਗਾਇਕੀ ਸਫਰ ਵਿਚ 9 ਫਿਲਮ ਫੇਅਰ ਸਣੇ 100 ਤੋਂ ਜ਼ਿਆਦਾ ਐਵਾਰਡ ਜਿੱਤੇ। ਉਨ੍ਹਾਂ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.