Sunday, 14 June 2026

ਜਗਤਾਰ ਸਿੰਘ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਕਰਵਾਇਆ ਗਿਆ ਭਰਤੀ

ਜ਼ੀਰਕਪੁਰ/ਬਿਊਰੋ ਨਿਊਜ਼ : ਜ਼ੀਰਕਪੁਰ ’ਚ ਅੱਜ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰ ਦਿੱਤੀ। ਇਹ ਘਟਨਾ ਪੁਲਿਸ ਸਟੇਸ਼ਨ ਤੋਂ ਮਹਿਜ਼ 50 ਮੀਟਰ ਦੀ ਦੂਰੀ ’ਤੇ ਵਾਪਰੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲਾ ਜਗਤਾਰ ਸਿੰਘ ਨੇੜਲੇ ਦਫ਼ਤਰ ਵਿਖੇ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਲਈ ਆਇਆ ਹੋਇਆ ਸੀ। ਇਸ ਦੌਰਾਨ ਡਾਕੂਮੈਂਟ ਸੈਂਟਰ ਦੇ ਬਾਹਰ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ, ਜੋ ਕਿ ਪ੍ਰਾਪਰਟੀ ਡੀਲਰ ਦੇ ਲੱਕ ’ਤੇ ਵੱਜੀ, ਉਸਨੂੰ ਜ਼ਖ਼ਮੀ ਹਾਲਤ ’ਚ ਇਥੋਂ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਹਮਲਾਵਰਾਂ ਨੇ ਹੈਲਮੇਟ ਪਾਏ ਹੋਏ ਸੀ ਅਤੇ ਉਹ ਵਾਰਦਾਤ ਤੋਂ ਬਾਅਦ ਫ਼ਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਕਿਹਾ : ਗੁਰਦੁਆਰਾ ਸਾਹਿਬਾਨਾਂ ਅਤੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਕੇਂਦਰ ਸਰਕਾਰ

ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਕੋਲੋਂ ਈਰਾਨ ਤੇ ਇਜ਼ਰਾਈਲ ਦਰਮਿਆਨ ਚੱਲ ਰਹੀ ਜੰਗ ਦੇ ਮੱਦੇਨਜ਼ਰ ਉਥੇ ਸਥਿਤ ਗੁਰਦੁਆਰਾ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਲਈ ਸਰਵਉੱਚ ਹਨ, ਜਿਨ੍ਹਾਂ ਦਾ ਸਤਿਕਾਰ ਅਤੇ ਸੁਰੱਖਿਆ ਸਿੱਖ ਪੰਥ ਲਈ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਈਰਾਨ ਤੇ ਇਜ਼ਰਾਈਲ ਵਿਚ ਚੱਲ ਰਹੀ ਜੰਗ ਕਾਰਨ ਉਥੇ ਸਥਿਤ ਗੁਰਦੁਆਰਾ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਈਰਾਨ ਅਤੇ ਇਜ਼ਰਾਈਲ ਦੀਆਂ ਸਰਕਾਰਾਂ ਨਾਲ ਸੰਪਰਕ ਕਰਕੇ ਇਹ ਯਕੀਨੀ ਬਣਾਏ ਕਿ ਗੁਰਦੁਆਰਾ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਅਤੇ ਉਨ੍ਹਾਂ ਦਾ ਸਤਿਕਾਰ ਬਣਿਆ ਰਹੇ।  

  

ਗਾਈਡਿਡ ਮਿਜ਼ਾਈਲਾਂ ਅਤੇ ਨਿਗਰਾਨ ਤਕਨੀਕ ਨਾਲ ਲੈਸ ਹੈ ਜੰਗੀ ਬੇੜਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਲ ਸੈਨਾ ’ਚ ਜੰਗੀ ਬੇੜਾ ਆਈਐੱਨਐੱਸ ਤਮਾਲ ਪਹਿਲੀ ਜੁਲਾਈ ਨੂੰ ਸ਼ਾਮਲ ਕੀਤਾ ਜਾਵੇਗਾ। ਰੂਸ ਵੱਲੋਂ ਤਿਆਰ ਕੀਤਾ ਗਿਆ ਇਹ ਬੇੜਾ ਗਾਈਡਡ ਮਿਜ਼ਾਈਲਾਂ ਅਤੇ ਨਿਗਰਾਨ ਤਕਨੀਕ ਨਾਲ ਲੈਸ ਹੈ। ਜਲ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਬੇੜੇ ਵਿੱਚ ਲੱਗਿਆ 26 ਫ਼ੀਸਦ ਸਮਾਨ ਸਵਦੇਸ਼ੀ ਹੈ, ਜਿਨ੍ਹਾਂ ਵਿੱਚ ਸਮੁੰਦਰ ਅਤੇ ਜ਼ਮੀਨ ’ਤੇ ਨਿਸ਼ਾਨਾ ਵਿੰਨ੍ਹਣ ਵਾਲੀ ਲੰਬੀ ਦੂਰੀ ਦੀ ਬ੍ਰਹਮੋਸ ਕਰੂਜ਼ ਮਿਜ਼ਾਈਲ ਵੀ ਸ਼ਾਮਲ ਹੈ। ਭਾਰਤੀ ਜਲ ਸੈਨਾ ਅਨੁਸਾਰ ਇਹ 125 ਮੀਟਰ ਲੰਬਾ ਅਤੇ 3,900 ਟਨ ਵਜਨੀ ਬੇੜੇ ਦੀ ਵੱਡੀ ਮਾਰੂ ਸਮਰੱਥਾ ਹੈ ਕਿਉਂਕਿ ਇਹ ਭਾਰਤੀ ਅਤੇ ਰੂਸੀ ਤਕਨੀਕ ਦਾ ਸਰਵੋਤਮ ਸੁਮੇਲ ਹੈ। ਭਾਰਤੀ ਜਲ ਸੈਨਾ ਦੇ ਤਰਜਮਾਨ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ ਕਿ ਇਹ ਨਾ ਸਿਰਫ ਭਾਰਤੀ ਜਲ ਸੈਨਾ ਦੀ ਵਧਦੀ ਸਮਰੱਥਾ ਦਾ ਪ੍ਰਤੀਕ ਹੋਵੇਗਾ।

ਸਿਹਤ ਮੰਤਰੀ ਬਲਬੀਰ ਸਿੰਘ ਨੇ ਸੰਭਾਲੀ ਸੀਐਮ ਯੋਗਸ਼ਾਲਾ ਦੀ ਕਮਾਨ

ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਜਲੰਧਰ ਜ਼ਿਲ੍ਹੇ ’ਚ ਸਥਿਤ ਪੀਏਪੀ ਗਰਾਊਂਡ ’ਚ ਵੀਰਵਾਰ ਨੂੰ ਸੀਐਮ ਯੋਗਸ਼ਾਲਾ ਦੇ ਨਾਮ ’ਤੇ ਇਕ ਪ੍ਰੋਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਾਮਲ ਹੋਣਾ ਸੀ, ਪਰ ਕਿਸੇ ਕਾਰਨ ਦੋਵੇਂ ਆਗੂ ਇਸ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਸਕੇ। ਸੀਐਮ ਯੋਗਸ਼ਾਲਾ ਪ੍ਰੋਗਰਾਮ ਦੀ ਕਮਾਨ ਸਿਹਤ ਮੰਤਰੀ ਬਲਬੀਰ ਸਿੰਘ ਨੇ ਸੰਭਾਲੀ ਅਤੇ ਉਨ੍ਹਾਂ ਨਾਲ ਇਸ ਪ੍ਰੋਗਰਾਮ ਦੌਰਾਨ ਕਈ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਸਮੇਤ ਵੱਡੀ ਗਿਣਤੀ ’ਚ ਲੋਕਾਂ ਨੇ ਯੋਗ ਕੀਤਾ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਲੰਧਰ ਦੇ ਪੀਏਪੀ ਗਰਾਊਂਡ ’ਚ ਪ੍ਰੋਗਰਾਮ ਸਵੇਰੇ 5:15 ਵਜੇ ਸ਼ੁਰੂ ਹੋਇਆ ਅਤੇ ਸਭ ਤੋਂ ਪਹਿਲਾਂ ਸਟੇਜ ਤੋਂ ਬੱਚਿਆਂ ਅਤੇ ਹਾਜਰ ਵਿਅਕਤੀਆਂ ਨੂੰ ਯੋਗ ਸਬੰਧੀ ਸਮਝਾਇਆ ਗਿਆ। ਇਸ ਤੋਂ ਬਾਅਦ ਯੋਗਾ ਅਧਿਆਪਕਾਂ ਵੱਲੋਂ ਸਟੇਜ ਤੋਂ ਹਾਜ਼ਰ ਲੋਕਾਂ ਨੂੰ ਯੋਗਾ ਕਰਵਾਇਆ ਗਿਆ।

  

ਇਰਾਨ ਬੋਲਿਆ : ਟਰੰਪ ਨੇ ਜੰਗ ਕੀਤੀ ਹੈ ਸ਼ੁਰੂ, ਖਤਮ ਅਸੀਂ ਕਰਾਂਗੇ

ਤਹਿਰਾਨ/ਬਿਊਰੋ ਨਿਊਜ਼ : ਇਜ਼ਰਾਈਲ ਨੇ ਇਰਾਨ ’ਤੇ ਕੀਤੇ ਹਮਲੇ ਦੌਰਾਨ ਫੋਰਡ ਨਿਊਕਲੀਅਰ ਸਾਈਟ ਨੂੰ ਫਿਰ ਤੋਂ ਨਿਸਾਨਾ ਬਣਾਇਆ। ਇਰਾਨੀ ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਹਮਲਾ ਠੀਕ ਉਸੇ ਜਗ੍ਹਾ ’ਤੇ ਕੀਤਾ ਗਿਆ ਹੈ, ਜਿੱਥੇ ਐਤਵਾਰ ਨੂੰ ਸਵੇਰੇ ਅਮਰੀਕਾ ਨੇ ਬਸਟਰ ਬੰਬ ਸੁੱਟੇ ਸਨ। ਇਜ਼ਰਾਈਲੀ ਫੌਜ ਨੇ ਸੋਮਵਾਰ ਸਵੇਰੇ ਇਰਾਨ ਦੇ ਛੇ ਹਵਾਈ ਅੱਡਿਆਂ ਮਸ਼ਹਦ, ਤਹਿਰਾਨ, ਹਮਾਦਾਨ, ਦੇਜਫੁਲ, ਸ਼ਾਹਿਦ ਬਖਤਰੀ ਅਤੇ ਤਬਰੀਜ ’ਤੇ ਵੀ ਹਮਲੇ  ਕੀਤੇ। ਇਨ੍ਹਾਂ ਹਮਲਿਆਂ ਦੌਰਾਨ ਇਜ਼ਰਾਈਲ ਨੇ ਇਰਾਨ ਦੇ 15 ਫਾਈਟਰ ਜੈਟ ਅਤੇ ਹੈਲੀਕਾਪਟਰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਉਧਰ ਇਰਾਨ ਦੇ ਵਿਦੇਸ਼ ਮੰਤਰੀ ਮਾਜਿਦ ਤਖਤ ਰਵਾਂਚੀ ਨੇ ਕਿਹਾ ਕਿ ਇਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਨਹੀਂ ਰੋਕੇਗਾ। ਇਰਾਨੀ ਫੌਜ ਦੇ ਬੁਲਾਰੇ ਕਿਹਾ ਕਿ ਗੈਂਮਬਲਰ ਟਰੰਪ ਨੇ ਜੰਗ ਸ਼ੁਰੂ ਕੀਤੀ ਹੈ ਅਤੇੂ ਇਸ ਜੰਗ ਨੂੰ ਖਤਮ ਅਸੀਂ ਕਰਾਂਗੇ।

 

ਮੰਗਾਂ ਨਾ ਮੰਨਣਤੇ ਪੰਜਾਬ ਵਿੱਚ ਪੂਰਨ ਤੌਰਤੇ ਬੱਸਾਂ ਦਾ ਹੋਵੇਗਾ ਚੱਕਾ ਜਾਮ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਦੀ ਬੇਰੁਖੀ ਨੂੰ ਦੇਖਦਿਆਂ ਸਰਕਾਰ ਖਿਲਾਫ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਚੰਡੀਗੜ੍ਹ ਵਿੱਚ ਜਥੇਬੰਦੀ ਦੇ ਸੂਬਾ ਚੇਅਰਮੈਨ ਬਲਵਿੰਦਰ ਸਿੰਘ ਰਾਠ ਅਤੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਸਣੇ ਹੋਰ ਸੀਨੀਅਰ ਆਗੂਆਂ ਨੇ ਕਿਹਾ ਕਿ ਸਰਕਾਰ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਨਜ਼ਰਅੰਦਾਜ਼ ਕਰਦੀ ਰਹੀ ਹੈ ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ 9 ਅਪਰੈਲ ਨੂੰ ਮੀਟਿੰਗ ਹੋਈ ਸੀ, ਪਰ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਆਗੂਆਂ ਨੇ ਐਲਾਨ ਕੀਤਾ ਕਿ 30 ਜੂਨ ਨੂੰ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ਜੇ ਫਿਰ ਵੀ ਕੋਈ ਸੁਣਵਾਈ ਨਾ ਹੋਈ ਤਾਂ 9, 10 ਅਤੇ 11 ਜੁਲਾਈ ਨੂੰ ਪੂਰਨ ਤੌਰਤੇ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਪੱਕਾ ਧਰਨਾ ਦਿੱਤਾ ਜਾਵੇਗਾ

 

 

 

 

 

 

ਮਸਕ ਬੋਲੇ : 10 ਸਾਲਾਂ ਦੀ ਮਿਹਨਤ ਲਿਆਈ ਰੰਗ, ਬਿਨਾ ਡਰਾਈਵਰ ਤੋਂ ਚਲਦੀ ਦਿਖੀ ਈਵੀ ਕਾਰ

ਵਾਸ਼ਿੰਗਟਨ/ਬਿਊਰੋ ਨਿਊਜ਼ : ਦੁਨੀਆ ਦੇ ਸਭ ਤੋਂ ਅਮਰੀਕਾ ਕਾਰੋਬਾਰੀ ਐਲਨ ਮਸਕ ਦੀ ਕਾਰ ਕੰਪਨੀ ਟੈਸਲਾ ਨੇ 22 ਜੂਨ ਨੂੰ ਰੋਬੋਟੈਕਸੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਇਹ ਅਜਿਹੀ ਆਟੋਮੈਟਿਕ ਟੈਕਸੀ ਹੈ ਜੋ ਬਿਨਾ ਕਿਸੇ ਡਰਾਈਵਰ ਦੇ ਚਲਦੀ ਹੈ। ਕੰਪਨੀ ਨੇ ਰੋਬੋਟੈਕਸੀ ਦੀ ਇਕ ਰਾਈਡ ਦੀ ਕੀਮਤ 4.20 ਡਾਲਰ ਯਾਨੀ ਕਿ 364 ਰੁਪਏ ਰੱਖੀ ਗਈ ਹੈ ਅਤੇ ਰੋਬੋਟੈਕਸੀ ਸਰਵਿਸ ਫਿਲਹਾਲ ਆਸਟਿਨ ਸ਼ਹਿਰ ’ਚ ਮਿਲੇਗੀ। ਐਲਨ ਮਸਕ ਨੇ ਸ਼ੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਰੋਬੋਟੈਕਸੀ ਬਣਾਉਣ ਵਾਲੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪਿਛਲੇ 10 ਸਾਲਾਂ ਤੋਂ ਕੀਤੀ ਜਾ ਰਹੀ ਅਣਥੱਕ ਮਿਹਨਤ ਦਾ ਨਤੀਜਾ ਹੈ। ਟੈਸਲਾ ਟੀਮ ਨੇ ਬਿਨਾ ਕਿਸੇ ਬਾਹਰੀ ਮਦਦ ਤੋਂ ਖੁਦ ਏਆਈ ਚਿੱਪ ਅਤੇ ਸਾਫਟਵੇਅਰ ਨੂੰ ਬਣਾਇਆ ਹੈ। ਰੋਬੋਟੈਕਸੀ ਆਰਟੀਫੀਸ਼ੀਅਲ ਇੰਟੈਲੀਜੈਂਸੀ, ਸੈਂਸਰ, ਕੈਮਰੇ, ਰਾਡਾਰ ਆਦਿ ਹਾਈਟੈਕ ਤਕਨੀਕਾਂ ਨਾਲ ਲੈਸ ਹੈ।

ਅੱਗ ਦੀਆਂ ਲਪਟਾਂ ਤੇ ਧੂੰਆਂ ਦੂਰ-ਦੂਰ ਤੱਕ ਦਿੱਤਾ ਦਿਖਾਈ

ਬੋਕਾਚਿਕਾ/ਬਿਊਰੋ ਨਿਊਜ਼ : ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੇ ਸਟਾਰਸ਼ਿਪ-36  ਰਾਕੇਟ ’ਚ ਟੈਸਟਿੰਗ ਦੌਰਾਨ ਧਮਾਕਾ ਹੋ ਗਿਆ। ਇਹ ਧਮਾਕਾ ਟੈਕਸਾਸ ਦੀ ਸਟਾਰਬੇਸ ਟੈਸਟਿੰਗ ਸਾਈਟ ’ਤੇ ਹੋਇਆ ਅਤੇ ਰਾਕੇਟ ਅੱਗ ਦੇ ਗੋਲੇ ਵਿਚ ਤਬਦੀਲ ਹੋ ਗਿਆ, ਜਿਸ ਦੀਆਂ ਲਪਟਾਂ ਅਤੇ ਧੂੰਆਂ ਦੂਰ-ਦੂਰ ਤੱਕ ਦਿਖਾਈ ਦਿੱਤਾ। ਇਸ ਧਮਾਕੇ ਦਾ ਜੋ ਵੀਡੀਓ ਸਾਹਮਣੇ ਆਇਆ ਹੈ, ਉਸ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਰਾਕੇਟ ਦੇ ਉਪਰੀ ਹਿੱਸੇ ’ਚ ਅਚਾਨਕ ਅੱਗ ਦੀਆਂ ਲਪਟਾਂ ਨਿਕਲਦੀਆਂ ਹਨ ਅਤੇ ਫਿਰ ਪੂਰਾ ਰਾਕੇਟ ਧਮਾਕੇ ਦੇ ਨਾਲ ਫਟ ਜਾਂਦਾ ਹੈ। ਸਪੇਸਐਕਸ ਨੇ ਇਸ ਹਾਦਸੇ ਤੋਂ ਬਾਅਦ ਬਿਆਨ ਜਾਰੀ ਕਰਕੇ ਕਿਹਾ ਕਿ ਸਾਰੇ ਕਰਮਚਾਰੀ ਸੁਰੱਖਿਅਤ ਹਨ ਅਤੇ ਆਸ-ਪਾਸ ਦੇ ਇਲਾਕਿਆਂ ’ਚ ਰਹਿਣ ਵਾਲਿਆਂ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ। ਇਹ ਧਮਾਕਾ ਭਾਰਤੀ ਸਮੇਂ ਅਨੁਸਾਰ ਅੱਜ ਵੀਰਵਾਰ 19 ਜੂਨ ਨੂੰ ਸਵੇਰੇ 9:30 ਵਜੇ ਹੋਇਆ।

ਜੰਮੂ-ਕਸ਼ਮੀਰ ਪੁਲਿਸ ਨੇ ਅੱਤਵਾਦੀ ਦਾ ਸਕੈਚ ਕੀਤਾ ਜਾਰੀ

ਪਹਿਲਗਾਮ/ਬਿਊਰੋ ਨਿਊਜ਼ : ਪਹਿਲਗਾਮ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਤਿੰਨ ਅੱਤਵਾਦੀਆਂ ਵਿਚੋਂ ਇਕ ਦੀ ਪਹਿਚਾਣ ਹੋ ਗਈ ਹੈ। ਰਾਸ਼ਟਰੀ ਜਾਂਚ ਏਜੰਸੀ ਦੀ ਗਿ੍ਰਫ਼ਤ ’ਚ ਆਏ ਦੋ ਆਰੋਪੀਆਂ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਤਿੰਨ ਅੱਤਵਾਦੀਆਂ ਵਿਚੋਂ ਇਕ ਦਾ ਨਾਮ ਸੁਲੇਮਾਨ ਸ਼ਾਹ ਹੈ। ਜਦਕਿ ਦੋ ਪਾਕਿਸਤਾਨੀ ਅੱਤਵਾਦੀਆਂ ਦੇ ਨਾਮਾਂ ਸਬੰਧੀ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ। ਸੁਲੇਮਾਨ ਵੀ ਉਸੇ ਅੱਤਵਾਦੀ ਨੈਟਵਰਕ ਦਾ ਹਿੱਸਾ ਹੈ, ਜਿਸ ’ਚ ਬਾਕੀ ਦੋ ਅੱਤਵਾਦੀ ਸ਼ਾਮਲ ਸਨ। ਜਿਨ੍ਹਾਂ ਦੀ ਤਸਵੀਰ ਪਹਿਲਗਾਮ ਹਮਲੇ ਤੋਂ ਬਾਅਦ ਸਾਹਮਣੇ ਆਈ ਸੀ। ਪਹਿਲਗਾਮ ਹਮਲੇ ਦੇ ਦੋ  ਮਹੀਨਿਆਂ ਬਾਅਦ ਲੰਘੇ ਦਿਨੀਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਸੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਪਹਿਲਗਾਮ ਦੇ ਹਮਲਾਵਰਾਂ ਨੂੰ ਪਨਾਹ ਦਿੱਤੀ ਸੀ ਅਤੇ ਇਨ੍ਹਾਂ ਆਰੋਪੀਆਂ ਦਾ ਨਾਮ ਪਰਵੇਜ਼ ਅਹਿਮਦ ਜੋਠਾਰ ਅਤੇ ਬਸ਼ੀਰ ਅਹਿਮਦ ਜੋਠਾਰ ਹੈ।

 

ਨਵੀਂ ਦਿੱਲੀ/ਬਿਊਰੋ ਨਿਊਜ਼  

ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਲੰਘੇ ਕੱਲ੍ਹ ਬੁੱਧਵਾਰ ਨੂੰ ਇਕ ਹੀ ਦਿਨ ਵਿਚ ਭਾਰਤ ਦੀ ਕੂਟੀਨੀਤੀ ਨੂੰ ਅਮਰੀਕਾ ਤੋਂ ਤਿੰਨ ਵੱਡੇ ਝਟਕੇ ਲੱਗੇ ਹਨ। ਇਨ੍ਹਾਂ ਵਿਚ ਭਾਰਤ ਦੀ ਵਿਦੇਸ਼ ਨੀਤੀ ਅਤੇ ਭਾਰਤ-ਅਮਰੀਕਾ ਸਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਜੈਰਾਮ ਰਮੇਸ਼ ਨੇ ਕਿਹਾ ਕਿ ਅਮਰੀਕੀ ਸੈਂਟਰਲ ਕਮਾਂਡ ਚੀਫ ਜਨਰਲ ਮਾਈਕਲ ਕੁਰਿਲਾ ਨੇ ਪਾਕਿਸਤਾਨ ਨੂੰ ਅੱਤਵਾਦ ਦੇ ਖਿਲਾਫ ਸਾਂਝੀਦਾਰ ਦੱਸਿਆ ਹੈ। ਪਾਕਿ ਆਰਮੀ ਚੀਫ ਆਸਿਮ ਮੁਨੀਰ ਨੂੰ ਅਮਰੀਕੀ ਆਰਮੀ ਡੇਅ ਦੇ ਲਈ ਸੱਦਾ ਦਿੱਤਾ ਗਿਆ ਹੈ। ਇਸੇ ਦੌਰਾਨ ਵਿਦੇਸ਼ ਮੰਤਰਾਲੇ ਨੇ ਫਿਰ ਕਿਹਾ ਕਿ ਭਾਰਤ-ਪਾਕਿ ਤਣਾਅ ਡੋਨਾਲਡ ਟਰੰਪ ਨੇ ਖਤਮ ਕਰਵਾਇਆ ਹੈ। ਕਾਂਗਰਸ ਨੇਤਾ ਨੇ ਅੱਗੇ ਕਿਹਾ ਕਿ ਇਹ ਸਾਡੀ ਕੂਟਨੀਤੀ ਦੇ ਲਈ ਵੱਡੇ ਝਟਕੇ ਹਨ। ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ’ਤੇ ਸਰਬ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ।   

 

ਨਵੇਂ ਸੀਜ਼ਨ ਦਾ ਪਹਿਲਾ ਸ਼ੋਅ 21 ਜੂਨ ਤੋਂ ਹੋ ਰਿਹਾ ਹੈ ਸ਼ੁਰੂ 

ਅੰਮਿ੍ਰਤਸਰ/ਬਿਊਰੋ ਨਿਊਜ਼ : ਸਾਬਕਾ ਕ੍ਰਿਕਟਰ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ‘ਦ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਨਾਲ ਕਮੇਡੀ ’ਚ ਵਾਪਸੀ ਕਰ ਰਹੇ ਹਨ। ਇਸ ਕਮੇਡੀ ਸ਼ੋਅ ਦਾ ਨਵਾਂ ਸੀਜਨ 21 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ’ਚ ਨਵਜੋਤ ਸਿੱਧੂ ਅਤੇ ਕਪਿਲ ਸ਼ਰਮਾ ਮੁੜ ਤੋਂ ਇਕੱਠੇ ਨਜ਼ਰ ਆਉਣਗੇ। ਨਵੇਂ ਸ਼ੋਅ ਦਾ ਟੀਜਰ ਲਾਂਚ ਕਰ ਦਿੱਤਾ ਗਿਆ ਹੈ, ਜਿਸ ’ਚ ਪਹਿਲੇ ਸ਼ੋਅ ਦੌਰਾਨ ਬਾਲੀਵੁੱਡੀ ਐਕਟਰ ਸਲਮਾਨ ਖਾਨ ਗੈਸਟ ਵਜੋਂ ਨਜ਼ਰ ਆਉਣਗੇ। ਇਸ ਟੀਜਰ ਨੂੰ ਨਵਜੋਤ ਸਿੱਧੂ ਨੇ ਆਪਣੇ ਸ਼ੋਸ਼ਲ ਮੀਡੀਆ ਆਊਂਟ ’ਤੇ ਸਾਂਝਾ ਕੀਤਾ ਹੈ। ਸਿੱਧੂ ਨੇ ਟੀਜਰ ਪੋਸਟ ਕਰਨ ਦੇ ਨਾਲ ਲਿਖਿਆ ‘ਸਿਕੰਦਰ ਦਾ ਸਵੈਗ, ਕਪਿਲ ਦੀ ਟਾਈਮਿੰਗ ਅਤੇ ਸਿੱਧੂ ਦੀ ਵਾਪਸੀ ਬਲਾਕਬਸਟਰ ਹੋਣ ਜਾ ਰਹੀ ਹੈ। ਟੀਜਰ ’ਚ ਸਿੱਧੂ ਤੋਂ ਇਲਾਵਾ ਕਪਿਲ ਸ਼ਰਮਾ, ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਅਤੇ ਅਰਚਨਾ ਪੂਰਨ ਸਿੰਘ ਵੀ ਨਜ਼ਰ ਆ ਰਹੇ ਹਨ।

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਸਣੇ 242 ਯਾਤਰੀ ਸਨ ਸਵਾਰ 

ਅਹਿਮਦਾਬਾਦ/ਬਿਊਰੋ ਨਿਊਜ਼ : ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ ਤੋਂ ਲੰਡਨ ਲਈ ਉਡਾਣ ਭਰਨ ਸਮੇਂ ਏਅਰ ਇੰਡੀਆ ਦਾ ਜਹਾਜ਼ ਕਰੈਸ਼ ਹੋ ਗਿਆ। ਇਸ ਮੰਦਭਾਗੇ ਜਹਾਜ਼ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਅਤੇ ਚਾਲਕ ਦਲ ਦੇ ਮੈਂਬਰਾਂ ਸਮੇਤ 242 ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੀ ਰਾਹਤ ਅਤੇ ਬਚਾਅ ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।  

 

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.