- ਦੇਸ਼-ਵਿਦੇਸ਼
- Posted On
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ -ਅਮਰੀਕੀ ਸੰਸਦ ਨੇ ਇਰਾਨ ਨਾਲ ਜੰਗ ਰੋਕਣ ਦਾ ਮਤਾ ਕੀਤਾ ਪਾਸ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਪ੍ਰਤੀਨਿਧੀ ਸਦਨ ਨੇ ਇਕ ਅਹਿਮ ਮਤਾ ਪਾਸ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਰਾਨ ਵਿਰੁੱਧ ਜੰਗ ਜਾਰੀ ਰੱਖਣ ਤੋਂ ਰੋਕ ਦਿੱਤਾ ਹੈ। ਇਸੇ ਦੌਰਾਨ 215 ਵੋਟਾਂ ਨਾਲ ਪਾਸ ਹੋਏ ਇਸ ਮਤੇ ਵਿਚ ਟਰੰਪ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਇਰਾਨ ਤੋਂ ਅਮਰੀਕੀ ਫੌਜਾਂ ਵਾਪਸ ਬੁਲਾਉਣ, ਜਦੋਂ ਤੱਕ ਕਾਂਗਰਸ ਖੁਦ ਜੰਗ ਦਾ ਐਲਾਨ ਨਹੀਂ ਕਰਦੀ ਜਾਂ ਫੌਜੀ ਕਾਰਵਾਈ ਨੂੰ ਮਨਜੂਰੀ ਨਹੀਂ ਦਿੰਦੀ। ਇਸ ਵੋਟਿੰਗ ਦੌਰਾਨ ਟਰੰਪ ਦੀ ਆਪਣੀ ਪਾਰਟੀ ਦੇ 4 ਰਿਪਬਲਿਕਨ ਮੈਂਬਰਾਂ ਨੇ ਵੀ ਡੈਮੋਕਰੇਟਸ ਦਾ ਸਾਥ ਦਿੱਤਾ, ਜੋ ਕਿ ਟਰੰਪ ਲਈ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਇਹ ਕਦਮ ਇਰਾਨ ਨਾਲ ਚੱਲ ਰਹੇ ਤਿੰਨ ਮਹੀਨੇ ਪੁਰਾਣੇ ਸੰਘਰਸ਼ ਬਾਰੇ ਅਮਰੀਕੀ ਸੰਸਦ ਮੈਂਬਰਾਂ ਦੀ ਚਿੰਤਾ ਨੂੰ ਦਰਸਾਉਂਦਾ ਹੈ। ਹਾਲਾਂਕਿ ਇਹ ਮਤਾ ਅਜੇ ਪ੍ਰਤੀਕਾਤਮਕ ਹੈ ਕਿਉਂਕਿ ਇਸ ਨੂੰ ਕਾਨੂੰਨ ਬਣਨ ਲਈ ਸੈਨੇਟ ਤੋਂ ਪਾਸ ਹੋਣਾ ਜ਼ਰੂਰੀ ਹੈ, ਪਰ ਇਹ ਟਰੰਪ ਦੀਆਂ ਨੀਤੀਆਂ ਪ੍ਰਤੀ ਅੰਦਰੂਨੀ ਵਿਰੋਧ ਦਾ ਸਪੱਸ਼ਟ ਸੰਕੇਤ ਹੈ। ਉਧਰ ਦੂਜੇ ਪਾਸੇ ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਰਾਨ ਨੂੰ ਪ੍ਰਮਾਣੂ ਹਥਿਆਰਾਂ ਤੋਂ ਰੋਕਣ ਲਈ ਇਹ ਜੰਗ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਹੈ।

