Thursday, 11 June 2026

ਅਮਰੀਕਾ ’ਚ ਗੈਰਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਖਿਲਾਫ ਹੋਵੇਗੀ ਸਖਤੀ

ਨਿਊਯਾਰਕ/ਬਿਊਰੋ ਨਿਊਜ਼ 

ਅਮਰੀਕਾ ’ਚ ਕੈਲੀਫੋਰਨੀਆ ਸੂਬੇ ਦੀ ਸਰਕਾਰ ਪਰਵਾਸੀਆਂ ਨੂੰ ਦਿੱਤੇ ਗਏ 17 ਹਜ਼ਾਰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਯੋਜਨਾ ਬਣਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੈਲੀਫੋਰਨੀਆ ਸਰਕਾਰ ਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਡਰਾਈਵਰਾਂ ਨੂੰ ਅਮਰੀਕਾ ’ਚ ਕਾਨੂੰਨੀ ਢੰਗ ਨਾਲ ਰਹਿਣ ਦੀ ਇਜਾਜ਼ਤ ਮਿਲਣ ਮਗਰੋਂ ਹੁਣ ਸਮਾਪਤੀ ਦੀ ਤਰੀਕ ਵੀ ਲੰਘ ਚੁੱਕੀ ਹੈ। ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਐਲਾਨ ਡੋਨਾਲਡ ਟਰੰਪ ਪ੍ਰਸ਼ਾਸਨ ਵਲੋਂ ਕੈਲੀਫੋਰਨੀਆ ਅਤੇ ਹੋਰ ਸੂਬਿਆਂ ਦੀ ਕਰੜੀ ਆਲੋਚਨਾ ਤੋਂ ਬਾਅਦ ਕੀਤਾ ਗਿਆ ਹੈ। ਇਹ ਮਾਮਲਾ ਉਸ ਸਮੇਂ ਉਭਰਿਆ ਸੀ, ਜਦੋਂ ਅਮਰੀਕਾ ਵਿਚ ਰਹਿੰਦੇ ਟਰੈਕਟਰ-ਟਰੇਲਰ ਚਾਲਕ ਨੇ ਗਲਤ ਢੰਗ ਨਾਲ ਯੂ-ਟਰਨ ਲਿਆ ਅਤੇ ਫਲੋਰੀਡਾ ਵਿਚ ਹਾਦਸੇ ਦਾ ਕਾਰਨ ਬਣਿਆ। ਇਸ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਜਾਨ ਚਲੇ ਗਈ ਸੀ। 

ਵਿਰੋਧੀ ਧਿਰ ਨੇ ਕਿਹਾ : ਲੜਾਈ ਅਜੇ ਵੀ ਜਾਰੀ ਹੈ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸਰਕਾਰੀ ਫੰਡਿੰਗ ਬਿੱਲ ’ਤੇ ਦਸਤਖਤ ਕੀਤੇ ਹਨ, ਜਿਸ ਨਾਲ 43 ਦਿਨਾਂ ਤੋਂ ਜਾਰੀ ਸ਼ਟਡਾਊਨ ਖਤਮ ਹੋ ਗਿਆ। ਇਸ ਬਿੱਲ ਨੂੰ ਹੇਠਲੇ ਸਦਨ ਨੇ 222-209 ਦੇ ਅੰਦਰ ਨਾਲ ਪਾਸ ਕਰ ਦਿੱਤਾ ਸੀ। ਹਾਲਾਂਕਿ ਇਸ ਵਿਚ ਹੈਲਥ ਕੇਅਰ ਪ੍ਰੋਗਰਾਮ ਏ.ਸੀ.ਏ. ਸਬਸਿਡੀ ਦੇ ਪ੍ਰੀਮੀਅਮ ਟੈਕਸ ਕਰੈਡਿਟ ਨੂੰ ਵਧਾਉਣ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ, ਜੋ 31 ਦਸੰਬਰ 2025 ਨੂੰ ਖਤਮ ਹੋ ਰਿਹਾ ਹੈ। ਇਹ ਬਿੱਲ ਪਹਿਲਾਂ ਹੀ ਉਪਰਲੇ ਸਦਨ ਵਿਚ ਪਾਸ ਹੋ ਚੁੱਕਾ ਹੈ। ਇਸ ਦੇ ਚੱਲਦਿਆਂ ਟਰੰਪ ਨੇ ਬਿੱਲ ’ਤੇ ਸਾਈਨ ਕਰਨ ਤੋਂ ਠੀਕ ਪਹਿਲਾਂ ਕਿਹਾ ਕਿ ਦੇਸ਼ ਇਸ ਤੋਂ ਬਿਹਤਰ ਸਥਿਤੀ ਵਿਚ ਕਦੀ ਵੀ ਨਹੀਂ ਰਿਹਾ। ਉਧਰ ਦੂਜੇ ਪਾਸੇ ਡੈਮੋਕਰੇਟ ਦੇ ਕੁਝ ਆਗੂਆਂ ਨੇ ਏ.ਸੀ.ਏ. ਸਬਸਿਡੀ ਦੇ ਟੈਕਸ ਕਰੈਡਿਟ ਨੂੰ ਵਧਾਉਣ ਦੀ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ। 


ਕਿਹਾ : ਅਮਰੀਕਾ ਵਿਚ ਵਿਦੇਸ਼ੀ ਸਕਿੱਲਡ ਵਿਅਕਤੀਆਂ ਦੀ ਲੋੜ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਵਿਚ ਕਈ ਅਹਿਮ ਨੌਕਰੀਆਂ ਦੇ ਲਈ ਯੋਗ ਵਿਅਕਤੀ ਨਹੀਂ ਹਨ। ਇਸ ਲਈ ਵਿਦੇਸ਼ੀ ਸਕਿੱਲਡ ਵਰਕਰਾਂ ਦੀ ਜ਼ਰੂਰਤ ਪੈਂਦੀ ਹੈ। ਇਕ ਇੰਟਰਵਿਊ ਦੌਰਾਨ ਟਰੰਪ ਨੇ ਐਚ-1ਬੀ ਵੀਜ਼ਾ ਸੁਧਾਰਾਂ ਬਾਰੇ ਨਰਮ ਰੁਖ ਦਿਖਾਉਂਦਿਆਂ ਕਿਹਾ ਕਿ ਅਮਰੀਕਾ ਨੂੰ ਵਿਸ਼ੇਸ਼ ਮੁਹਾਰਤ ਦੀ ਲੋੜ ਹੈ। ਜਦੋਂ ਡੋਨਾਲਡ ਟਰੰਪ ਨੂੰ ਪੁੱਛਿਆ ਗਿਆ ਕਿ ਅਮਰੀਕਾ ਵਿਚ ਕਾਫੀ ਮਾਹਿਰ ਵਿਅਕਤੀ ਹਨ ਤਾਂ ਉਨ੍ਹਾਂ ਕਿਹਾ ਕਿ ਕੁਝ ਖਾਸ ਖੇਤਰਾਂ ਵਿਚ ਸਾਡੇ ਕੋਲ ਟੇਲੈਂਟ ਨਹੀਂ ਹੈ। ਟਰੰਪ ਨੇ ਕਿਹਾ ਕਿ ਅਸੀਂ ਬੇਰੁਜ਼ਗਾਰ ਵਿਅਕਤੀਆਂ ਨੂੰ ਮਿਜ਼ਾਈਲ ਫੈਕਟਰੀ ਵਿਚ ਨਹੀਂ ਭੇਜ ਸਕਦੇ।  ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿਚ ਟਰੰਪ ਪ੍ਰਸ਼ਾਸ਼ਨ ਨੇ ਐਚ-1ਬੀ ਵੀਜ਼ਾ ਦੀ ਐਪਲੀਕੇਸ਼ਨ ਫੀਸ ਨੂੰ ਸੌ ਗੁਣਾ ਵਧਾ ਕੇ 1 ਹਜ਼ਾਰ ਡਾਲਰ ਤੋਂ 1 ਲੱਖ ਡਾਲਰ ਕਰ ਦਿੱਤਾ ਸੀ। 

ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਇਕ ਸਥਾਨਕ ਅਦਾਲਤ ਦੇ ਬਾਹਰ ਆਤਮਘਾਤੀ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਇਸਲਾਮਾਬਾਦ ਜ਼ਿਲ੍ਹਾ ਅਦਾਲਤ ਦੇ ਐਂਟਰੀ ਪੁਆਇੰਟ ਨੇੜੇ ਹੋਇਆ, ਜਿੱਥੇ ਆਮ ਤੌਰ ’ਤੇ ਵੱਡੀ ਗਿਣਤੀ ਵਿਚ ਲੋਕਾਂ ਦੀ ਭੀੜ ਰਹਿੰਦੀ ਹੈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਧਮਾਕਾ ਅਦਾਲਤ ਦੀ ਪਾਰਕਿੰਗ ਵਿਚ ਖੜ੍ਹੀ ਗੱਡੀ ਵਿਚ ਹੋਇਆ ਹੈ। ਇਸ ਧਮਾਕੇ ਨਾਲ ਕਈ ਵਾਹਨ ਨੁਕਸਾਨੇ ਗਏ ਹਨ। ਪੁਲਿਸ ਨੇ ਇਸ ਨੂੰ ਆਤਮਘਾਤੀ ਹਮਲਾ ਦੱਸਿਆ ਹੈ। ਪਾਕਿਸਤਾਨ ਪੁਲਿਸ ਇਸ ਆਤਮਘਾਤੀ ਹਮਲੇ ਦੀ ਜਾਂਚ ਕਰ ਰਹੀ ਹੈ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.