Sunday, 14 June 2026

ਭਾਜਪਾ ਦੀ ਚੁਣਾਵੀ ਮੁਹਿੰਮ ਦਾ ਮੋਗਾ ’ਚ ਕਰਨਗੇ ਅਗਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਮਿਤ ਸ਼ਾਹ 14 ਮਾਰਚ ਨੂੰ ਪੰਜਾਬ ਦਾ ਦੌਰਾ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਅਮਿਤ ਸ਼ਾਹ 14 ਮਾਰਚ ਨੂੰ ਮੋਗਾ ਵਿਚ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਅਗਲੇ ਸਾਲ ਯਾਨੀ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਚੋਣ ਮੁਹਿੰਮ ਦਾ ਆਗਾਜ਼ ਵੀ ਕਰਨਗੇ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਹੈ ਕਿ ਇਸ ਰੈਲੀ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਪੰਜਾਬ ਵਿਚ ਨਵਾਂ ਸਿਆਸੀ ਬਦਲ ਦੇਵੇਗੀ। ਇਸੇ ਦੌਰਾਨ ਅਸ਼ਵਨੀ ਸ਼ਰਮਾ ਨੇ ਪੰਜਾਬ ’ਚ ਭਗਵੰਤ ਮਾਨ ਦੀ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ ਅਤੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਬਹੁਤ ਹੀ ਮਾੜੀ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ’ਚ ਹੋਣ ਵਾਲੀ ਰੈਲੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਨੇ ਵੀ ਮੋਗਾ ਵਿਚ ਰੈਲੀ ਕਰਕੇ ਚੋਣਾਂ ਲਈ ਮੁਹਿੰਮ ਸ਼ੁਰੂ ਕੀਤੀ ਸੀ।

ਕਿਹਾ : ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਨਾਲ ਦੇਸ਼ ਵੇਚਣ ਦੀ ਡੀਲ ਕੀਤੀ
ਭੋਪਾਲ/ਬਿਊਰੋ ਨਿਊਜ਼
ਭਾਰਤ ਅਤੇ ਅਮਰੀਕਾ ਵਿਚਾਲੇ ਹੋਈ ਟਰੇਡ ਡੀਲ ਦੇ ਵਿਰੋਧ ਵਿਚ ਅੱਜ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਜਵਾਹਰ ਚੌਕ ’ਚ ਕਾਂਗਰਸ ਪਾਰਟੀ ਨੇ ਕਿਸਾਨਾਂ ਦੀ ਬੈਠਕ ਬੁਲਾਈ। ਇਸ ਬੈਠਕ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਇਲਜ਼ਾਮ ਲਗਾਇਆ ਕਿ ਪੀਐਮ ਮੋਦੀ ਨੇ ਅਮਰੀਕਾ ਨਾਲ ਦੇਸ਼ ਵੇਚਣ ਦੀ ਡੀਲ ਕੀਤੀ ਹੈ। ਰਾਹੁਲ ਨੇ ਕਿਹਾ ਕਿ ਪੀਐਮ ਮੋਦੀ ’ਤੇ ਐਪਸਟੀਨ ਅਤੇ ਅਡਾਨੀ ਦੇ ਕੇਸ ਦਾ ਦਬਾਅ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਦਾ ਡੇਟਾ ਵੀ ਅਮਰੀਕਾ ਨੂੰ ਵੇਚ ਦਿੱਤਾ ਗਿਆ ਹੈ। ਕਾਂਗਰਸੀ ਆਗੂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਹਿੰਦੁਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਨਹੀਂ ਦਿੱਤਾ ਗਿਆ ਅਤੇ ਉਹ ਚੀਨੀ ਘੁਸਪੈਠ ਦੇ ਮੁੱਦੇ ’ਤੇ ਗੱਲ ਕਰਨੀ ਚਾਹੁੰਦੇ ਸਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਨ।

ਨਵੀਂ ਦਿੱਲੀ/ਬਿਊਰੋ ਨਿਊਜ਼  
ਦਿੱਲੀ ਦੇ ਨਜ਼ਦੀਕ ਗੁਰੁਗ੍ਰਾਮ ਵਿੱਚ ਸਥਿਤ ਆਈ.ਐਮ.ਟੀ. ਮਾਨੇਸਰ ਨੂੰ ਹੁਣ ਤੱਕ ਇੱਕ ਵੱਡੇ ਉਦਯੋਗਿਕ ਖੇਤਰ ਵਜੋਂ ਜਾਣਿਆ ਜਾਂਦਾ ਸੀ, ਪਰ ਹੁਣ ਇਹ ਦਿੱਲੀ-ਐਨਸੀਆਰ ਦੇ ਸਭ ਤੋਂ ਤੇਜ਼ੀ ਨਾਲ ਉਭਰ ਰਹੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਸ਼ਾਮਲ ਹੋ ਰਿਹਾ ਹੈ। ਕਰੀਬ 1750 ਏਕੜ ਤੋਂ ਵੱਧ ਖੇਤਰ ਵਿੱਚ ਫੈਲੇ ਮਾਨੇਸਰ ਵਿੱਚ 400 ਤੋਂ ਜ਼ਿਆਦਾ ਉਦਯੋਗਿਕ ਇਕਾਈਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚ ਹੀਰੋ ਮੋਟੋਕਾਰਪ, ਮਿਤਸੁਬਿਸ਼ੀ ਇਲੈਕਟਿ੍ਰਕ, ਮਾਰੁਤੀ ਸੁਜ਼ੂਕੀ ਅਤੇ ਡੇਂਸੋ ਵਰਗੀਆਂ ਦਿੱਗਜ਼ ਕੰਪਨੀਆਂ ਸ਼ਾਮਲ ਹਨ। ਮਾਨੇਸਰ ਵਿੱਚ ਇੱਕ ਲੱਖ ਤੋਂ ਵੱਧ ਵਿਅਕਤੀਆਂ ਨੂੰ ਰੋਜ਼ਗਾਰ ਪ੍ਰਾਪਤ ਹੋਇਆ ਹੈ ਅਤੇ ਲਗਾਤਾਰ ਨਵੀਆਂ ਮੈਨੂਫੈਕਚਰਿੰਗ ਅਤੇ ਲਾਜਿਸਟਿਕਸ ਕੰਪਨੀਆਂ ਵੀ ਇੱਥੇ ਆਪਣੀ ਹਾਜ਼ਰੀ ਦਰਜ ਕਰਵਾ ਰਹੀਆਂ ਹਨ।

ਅੰਤਰਿਮ ਰਾਹਤ ਕੀਤੀ ਗਈ ਰੱਦ
ਨਵੀਂ ਦਿੱਲੀ/ਬਿਊਰੋ ਨਿਊਜ਼
ਉਦਯੋਗਪਤੀ ਅਨਿਲ ਅੰਬਾਨੀ ਦੀਆਂ ਕਾਨੂੰਨੀ ਮੁਸ਼ਕਲਾਂ ਇਕ ਵਾਰ ਫਿਰ ਵਧ ਗਈਆਂ ਹਨ। ਅੱਜ ਸੋਮਵਾਰ ਨੂੰ ਇਕ ਮਹੱਤਵਪੂਰਨ ਫੈਸਲੇ ਵਿਚ, ਬੰਬੇ ਹਾਈਕੋਰਟ ਨੇ ਅੰਤਰਿਮ ਰਾਹਤ ਨੂੰ ਰੱਦ ਕਰ ਦਿੱਤਾ ਹੈ, ਜਿਸ ਨੇ ਤਿੰਨ ਬੈਂਕਾਂ ਅਤੇ ਇਕ ਆਡਿਟ ਫਰਮ ਨੂੰ ਧੋਖਾਧੜੀ ਲਈ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਤੋਂ ਰੋਕਿਆ ਹੋਇਆ ਸੀ। ਇਹ ਫੈਸਲਾ ਬੈਂਕਾਂ ਲਈ ਖਾਤਿਆਂ ਨੂੰ ਧੋਖਾਧੜੀ ਵਜੋਂ ਸ਼ੇ੍ਰਣੀਬੱਧ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਣ ਦਾ ਰਸਤਾ ਸਾਫ ਕਰਦਾ ਹੈ। ਡਿਵੀਜ਼ਨ ਬੈਂਚ ਨੇ ਸਿੰਗਲ ਬੈਂਚ ਦੁਆਰਾ ਜਾਰੀ ਦਸੰਬਰ 2025 ਦੇ ਆਦੇਸ਼ ਨੂੰ ਕਾਨੂੰਨੀ ਤੌਰ ’ਤੇ ਨੁਕਸਾਨਦਾਇਕ ਐਲਾਨਿਆ। ਅਦਾਲਤ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਜੇਕਰ ਕੋਈ ਆਦੇਸ਼ ਪਹਿਲੀ ਨਜ਼ਰੇ ਗਲਤ ਪਾਇਆ ਜਾਂਦਾ ਹੈ ਤਾਂ ਇਸ ਨੂੰ ਹੋਰ ਸਮੇਂ ਤੱਕ ਜਾਰੀ ਰੱਖਣਾ ਉਚਿਤ ਨਹੀਂ ਹੋਵੇਗਾ। ਅੰਬਾਨੀ ਵਲੋਂ ਫੈਸਲੇ ’ਤੇ ਚਾਰ ਹਫਤਿਆਂ ਦੀ ਰੋਕ ਲਗਾਉਣ ਦੀ ਬੇਨਤੀ ਨੂੰ ਵੀ ਅਦਾਲਤ ਨੇ ਰੱਦ ਕਰ ਦਿੱਤਾ। ਧਿਆਨ ਰਹੇ ਕਿ ਇਹ ਮਾਮਲਾ ਸਟੇਟ ਬੈਂਕ ਆਫ ਇੰਡੀਆ ਸਣੇ ਹੋਰ ਬੈਂਕਾਂ ਵਲੋਂ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸਾਂ ਨਾਲ ਸਬੰਧਤ ਹੈ।  

ਨਵੀਂ ਦਿੱਲੀ/ਬਿਊਰੋ ਨਿਊਜ਼
ਸਪੈਸ਼ਲਿਟੀ ਕੈਮੀਕਲ ਤਿਆਰ ਕਰਨ ਵਾਲੀ ਪੱਛਮੀ ਬੰਗਾਲ ਦੀ ਕੰਪਨੀ ਹਿਮਾਦਰੀ ਸਪੈਸ਼ਲਿਟੀ ਕੈਮੀਕਲ ਲਿਮਿਟਡ ਵੱਲੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਕੰਪਨੀ ਨੇ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਮਹਿਸਟੀਕਰੀ ਵਿਖੇ ਸਥਿਤ ਆਪਣੀ ਮੈਨਿਊਫੈਕਚਰਿੰਗ ਫੈਸਿਲਟੀ ਵਿੱਚ ਹਾਲ ਹੀ ਦੌਰਾਨ ਬਣੀ ਸਪੈਸ਼ਲਿਟੀ ਕਾਰਬਨ ਬਲੈਕ ਲਾਈਨ ਵਿੱਚ ਵਪਾਰਕ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦੇ ਮੁਤਾਬਕ, ਇਸ ਨਵੀਂ ਲਾਈਨ ਦੀ ਉਤਪਾਦਨ ਸਮਰੱਥਾ 70,000 ਮੈਟਿ੍ਰਕ ਟਨ ਪ੍ਰਤੀ ਸਾਲ ਹੈ। ਇਸ ਸ਼ੁਰੂਆਤ ਨਾਲ ਕੰਪਨੀ ਦੀ ਉਤਪਾਦਨ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ ਅਤੇ ਗਲੋਬਲ ਮਾਰਕੀਟ ਵਿੱਚ ਇਸਦੀ ਪੋਜ਼ੀਸ਼ਨ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਇਹ ਖਬਰ ਸਾਹਮਣੇ ਆਉਂਦੇ ਹੀ ਕੰਪਨੀ ਦੇ ਸ਼ੇਅਰਾਂ ਵਿੱਚ ਵੀ ਤੇਜ਼ੀ ਦਰਜ ਕੀਤੀ ਗਈ ਹੈ, ਜਿਸ ਨਾਲ ਨਿਵੇਸ਼ਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਹੈ।

ਸੋਨਾ 1 ਲੱਖ 58 ਹਜ਼ਾਰ ਰੁਪਏ ਪ੍ਰਤੀ ਤੋਲਾ ਅਤੇ ਚਾਂਦੀ 2 ਲੱਖ 65 ਹਜ਼ਾਰ ਰੁਪਏ ਪ੍ਰਤੀ ਕਿੱਲੋਂ ਹੋਈ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਵੀ ਤੇਜ਼ੀ ਦਰਜ ਕੀਤੀ ਗਈ ਹੈ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ 24 ਕੈਰੇਟ ਸੋਨੇ ਦੀ ਕੀਮਤ 3362 ਰੁਪਏ ਪ੍ਰਤੀ 10 ਗ੍ਰਾਮ ਵਧ ਕੇ 1,58,428 ਰੁਪਏ ’ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਚਾਂਦੀ 15,236 ਰੁਪਏ ਮਹਿੰਗੀ ਹੋ ਕੇ 2,65,550 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ ਹੈ। ਇਸ ਚੱਲ ਰਹੇ ਸਾਲ 2026 ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਹੁਣ ਤੱਕ ਸੋਨਾ 25,000 ਰੁਪਏ ਪ੍ਰਤੀ 10 ਗਰਾਮ ਅਤੇ ਚਾਂਦੀ 35,000 ਰੁਪਏ ਪ੍ਰਤੀ ਕਿੱਲੋ ਮਹਿੰਗੀ ਹੋ ਚੁੱਕੀ ਹੈ। ਸੋਨੇ ਅਤੇ ਚਾਂਦੀ ਦੀਆਂ ਵਧ ਰਹੀਆਂ ਕੀਮਤਾਂ ਨੇ ਨਿਵੇਸ਼ਕਾਂ ਅਤੇ ਗਾਹਕਾਂ ਲਈ ਚਿੰਤਾ ਵਧਾਈ ਹੋਈ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਗੁੰਮਰਾਹ ਕਰਕੇ ਬੀਮਾ ਸਮੇਤ ਹੋਰ ਵਿੱਤੀ ਉਤਪਾਦ ਵੇਚਣ ਦੀ ਪ੍ਰਵਿਰਤੀ ਤੋਂ ਬਚਣ। ਉਨ੍ਹਾਂ ਨੇ ਕਿਹਾ ਕਿ ਬੈਂਕਾਂ ਨੂੰ ਜਮ੍ਹਾਂ ਇਕੱਠਾ ਕਰਨ ਅਤੇ ਕਰਜ਼ਾ ਦੇਣ ਦੇ ਆਪਣੇ ਮੁੱਖ ਕਾਰੋਬਾਰ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਸੀਤਾਰਮਨ ਨੇ ਕਿਹਾ ਕਿ ਕਈ ਵਾਰ ਗਾਹਕਾਂ ਕੋਲ ਪਹਿਲਾਂ ਹੀ ਬੀਮਾ ਹੋਣ ਦੇ ਬਾਵਜੂਦ ਵੀ ਬੈਂਕ ਉਨ੍ਹਾਂ ਨੂੰ ਬੀਮਾ ਉਤਪਾਦ ਖਰੀਦਣ ਲਈ ਦਬਾਅ ਬਣਾਉਂਦੇ ਹਨ।

ਸਪੀਕਰ ਵਿਜੇਂਦਰ ਗੁਪਤਾ ਨੂੰ ਆਈ ਈਮੇਲ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਸਵੇਰੇ ਸਕੂਲਾਂ ਨੂੰ ਮਿਲੀਆਂ ਧਮਕੀਆਂ ਤੋਂ ਬਾਅਦ ਹੁਣ ਦਿੱਲੀ ਸਕੱਤਰੇਤ ਅਤੇ ਦਿੱਲੀ ਵਿਧਾਨ ਸਭਾ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਮਿਲੀਆਂ ਹਨ। ਇਸ ਖ਼ਬਰ ਨੇ ਪੂਰੇ ਪ੍ਰਸ਼ਾਸਨ ਵਿੱਚ ਹੜਕੰਪ ਮਚਾ ਦਿੱਤਾ ਹੈ। ਦਿੱਲੀ ਫਾਇਰ ਸਰਵਿਸ ਨੂੰ ਦੁਪਹਿਰ 12 ਵਜੇ ਸਕੱਤਰੇਤ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਤੁਰੰਤ ਬਾਅਦ ਬੰਬ ਨਿਰੋਧਕ ਦਸਤੇ ਅਤੇ ਸੁਰੱਖਿਆ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਹਾਲਾਂਕਿ, ਹੁਣ ਤੱਕ ਦੀ ਜਾਂਚ ਵਿੱਚ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੂੰ ਉਨ੍ਹਾਂ ਦੀ ਨਿੱਜੀ ਈਮੇਲ ’ਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਵਿਧਾਨ ਸਭਾ ਦੇ ਅਧਿਕਾਰਤ ਐਕਸ ਹੈਂਡਲ ਰਾਹੀਂ ਇਸਦੀ ਪੁਸ਼ਟੀ ਕੀਤੀ ਗਈ ਹੈ।

ਵੋਲਟਾਸ 5 ਫੀਸਦੀ ਤੋਂ 15 ਫੀਸਦੀ ਤੱਕ ਵਧਾਏਗੀ ਕੀਮਤਾਂ
ਚੰਡੀਗੜ੍ਹ/ਬਿਊਰੋ ਨਿਊਜ਼
ਗਰਮੀ ਦੇ ਮੌਸਮ ਵਿਚ ਏਅਰ ਕੰਡੀਸ਼ਨਰ (ਏਸੀ) ਖਰੀਦਣ ਦੀ ਯੋਜਨਾ ਬਣਾ ਰਹੇ ਗਾਹਕਾਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸੂਤਰਾਂ ਦੇ ਮੁਤਾਬਕ ਆਉਣ ਵਾਲੇ ਸਮੇਂ ਵਿਚ ਏਅਰ ਕੰਡੀਸ਼ਨਰਾਂ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਖਾਸ ਤੌਰ ’ਤੇ ਪ੍ਰਮੁੱਖ ਕੰਪਨੀ ਵੋਲਟਾਸ ਆਪਣੇ ਏ.ਸੀ. ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਵਿਚ ਹੈ। ਮਿਲੀ ਜਾਣਕਾਰੀ ਅਨੁਸਾਰ, ਏਅਰ ਕੰਡੀਸ਼ਨਰਾਂ ਦੀਆਂ ਕੀਮਤਾਂ ਵਿਚ ਕਰੀਬ 5 ਫੀਸਦੀ ਤੋਂ 15 ਫੀਸਦੀ ਤੱਕ ਵਾਧਾ ਹੋ ਸਕਦਾ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਕੱਚੇ ਮਾਲ ਦੀ ਲਾਗਤ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਉਤਪਾਦਨ ਮਹਿੰਗਾ ਹੋ ਗਿਆ ਹੈ। ਇਸੇ ਕਰਕੇ ਹੁਣ ਕੰਪਨੀਆਂ ਕੀਮਤਾਂ ਵਿਚ ਵਾਧਾ ਕਰਨ ਲਈ ਮਜਬੂਰ ਹੋ ਰਹੀਆਂ ਹਨ।

3.03 ਕਰੋੜ ਸ਼ੱਕੀ ਯੂਜ਼ਰ ਪ੍ਰੋਫਾਈਲ ਬਲਾਕ
ਨਵੀਂ ਦਿੱਲੀ/ਬਿਊਰੋ ਨਿਊਜ਼
ਆਈ.ਆਰ.ਸੀ.ਟੀ.ਸੀ. ਨੇ ਆਨਲਾਈਨ ਟਿਕਟ ਬੁਕਿੰਗ ਵਿੱਚ ਹੋ ਰਹੇ ਫਰਜੀਵਾੜੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਸਾਲ 2025 ਦੌਰਾਨ 3.03 ਕਰੋੜ ਸ਼ੱਕੀ ਯੂਜ਼ਰ ਪ੍ਰੋਫਾਈਲ ਬਲਾਕ ਕਰ ਦਿੱਤੀਆਂ ਹਨ। ਇਸਦੇ ਨਾਲ ਹੀ ਟਿਕਟ ਬੁਕਿੰਗ ਪ੍ਰਕਿਰਿਆ ਨੂੰ ਹੋਰ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਆਧਾਰ-ਅਧਾਰਿਤ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ। ਇਹ ਕਦਮ ਰੇਲ ਮੰਤਰਾਲੇ ਦੇ ਅਧੀਨ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਪਹਿਲ ਮੰਨੀ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਆਈ.ਆਰ.ਸੀ.ਟੀ.ਸੀ. ਨੇ ਆਪਣੀ ਵੈੱਬਸਾਈਟ ਅਤੇ   ਮੋਬਾਈਲ ਐਪ ਦੇ ਯੂਜ਼ਰ ਇੰਟਰਫੇਸ ਨੂੰ ਹੋਰ ਆਸਾਨ, ਤੇਜ਼ ਅਤੇ ਯੂਜ਼ਰ-ਫਰੈਂਡਲੀ ਬਣਾਇਆ ਹੈ। ਹੁਣ ਲਾਗ-ਇਨ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਹੈ, ਫਾਰਮ ਦੇ ਖਾਨਿਆਂ ਨੂੰ ਨਵੇਂ ਤਰੀਕੇ ਨਾਲ ਸਜਾਇਆ ਗਿਆ ਹੈ ਅਤੇ ਟ੍ਰੇਨਾਂ ਦੀ ਸੂਚੀ ਨੂੰ ‘ਡਿਪਾਰਚਰ ਟਾਈਮ’ ਦੇ ਅਧਾਰ ’ਤੇ ਦਰਸਾਇਆ ਜਾ ਰਿਹਾ ਹੈ।

ਕਿਹਾ : 24 ਘੰਟਿਆਂ ’ਚ ਵਾਪਸ ਆ ਗਏ 556 ਕਰੋੜ ਰੁਪਏ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜ ਵਿਧਾਨ ਸਭਾ ਵਿਚ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਨੇ ਆਈ.ਡੀ.ਐਫ.ਸੀ. ਫਸਟ ਬੈਂਕ ਮਾਮਲੇ ਵਿਚ ਆਪਣੇ ਬਣਦੇ ਕਰੀਬ 556 ਕਰੋੜ ਰੁਪਏ ਵਾਪਸ ਪ੍ਰਾਪਤ ਕਰ ਲਏ ਹਨ। ਸੈਣੀ ਨੇ ਸਦਨ ਵਿਚ ਕਿਹਾ ਕਿ 22 ਕਰੋੜ ਰੁਪਏ ਵਿਆਜ਼ ਸਮੇਤ ਕਰੀਬ 556 ਕਰੋੜ ਰੁਪਏ 24 ਘੰਟਿਆਂ ਦੇ ਅੰਦਰ ਵਾਪਸ ਆ ਗਏ ਹਨ। ਜ਼ਿਕਰਯੋਗ ਹੈ ਕਿ ਲੰਘੇ ਐਤਵਾਰ ਨੂੰ ਬੈਂਕ ਨੇ ਹਰਿਆਣਾ ਸਰਕਾਰ ਦੇ ਖਾਤਿਆਂ ਵਿਚ ਆਪਣੇ ਕਰਮਚਾਰੀਆਂ ਅਤੇ ਹੋਰਾਂ ਵਲੋਂ ਕੀਤੀ ਗਈ 590 ਕਰੋੜ ਰੁਪਏ ਦੀ ਧੋਖਾਧੜੀ ਦਾ ਖੁਲਾਸਾ ਕੀਤਾ ਸੀ। ਮੁੱਖ ਮੰਤਰੀ ਨੇ ਸਦਨ ਵਿਚ ਕਿਹਾ ਕਿ ਮੈਂ ਸਦਨ ਦੇ ਸਾਹਮਣੇ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਹਰਿਆਣਾ ਸਰਕਾਰ ਦੇ ਵਿਭਾਗਾਂ ਨਾਲ ਸਬੰਧਤ ਸਾਰੀ ਰਕਮ ਸਾਡੇ ਖਾਤਿਆਂ ਵਿਚ ਵਾਪਸ ਜਮ੍ਹਾਂ ਹੋ ਗਈ ਹੈ, ਇਹ ਵਸੂਲੀ 24 ਘੰਟਿਆਂ ਦੇ ਅੰਦਰ ਕੀਤੀ ਗਈ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਇੰਡੀਆ ਏ.ਆਈ. ਇਮਪੈਕਟ ਸਮਿੱਟ 2026 ਦੌਰਾਨ ਸ਼ਾਮਲ ਹੋਏ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਵੱਡੇ ਨਿਵੇਸ਼ ਦਾ ਐਲਾਨ ਕੀਤਾ। ਸਮਿੱਟ ਵਿੱਚ ਆਪਣੇ ਸੰਬੋਧਨ ਦੌਰਾਨ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਨੇ ਕਿਹਾ ਕਿ ਏ.ਆਈ. ਦਾ ਸਭ ਤੋਂ ਵਧੀਆ ਦੌਰ ਅਜੇ ਆਉਣਾ ਬਾਕੀ ਹੈ ਅਤੇ ਇਹ ਭਾਰਤ ਲਈ ਵੱਡੀ ਸਮਿ੍ਰੱਧੀ ਦੇ ਯੁੱਗ ਦੀ ਸ਼ੁਰੂਆਤ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਏ.ਆਈ. ਸਿਰਫ ਟੈਕਨਾਲੋਜੀਕਲ ਬਦਲਾਅ ਨਹੀਂ, ਸਗੋਂ ਆਰਥਿਕ ਅਤੇ ਸਮਾਜਿਕ ਕ੍ਰਾਂਤੀ ਦਾ ਆਧਾਰ ਬਣ ਸਕਦੀ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.